Skip to content
Monday, November 2, 2026 4°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਪੰਜਾਬ ਪੁਲਿਸ ਅੱਤਵਾਦੀਆਂ ਵਾਂਗ ਸੌਦਾ ਸਾਧ ਨੂੰ ਭਜਾ ਲਿਜਾਣਾ ਚਾਹੁੰਦੀ ਸੀ : ਖੱਟੜ

By Admin Published 2 min read

ਚੰਡੀਗੜ੍ਹ (ਹਰੀਸ਼ ਚੰਦਰ ਬਾਗਾਂਵਾਲਾ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੇ ਸੌਦਾ ਸਾਧ ਨੂੰ ਪੰਚਕੂਲਾ ਦੀ ਅਦਾਲਤ ਵਿੱਚੋਂ ਭਜਾ ਕੇ ਲੈ ਜਾਣ ਦੀ ਸਾਜਿਸ਼ ਪੰਜਾਬ ਸਰਕਾਰ ਵੱਲੋਂ ਰਚਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਸੌਦਾ ਸਾਧ ਨੂੰ ਭਜਾ ਕੇ ਲੈ ਜਾਣ ਲਈ ਭਾਰੀ ਭੀੜ ਨਾਲ ਆਈ ਸੀ। ਸੌਦਾ ਸਾਧ ਨੇ ਇਹ ਵੀ ਕਿਹਾ ਕਿ ਸੌਦਾ ਸਾਧ ਨੂੰ ਭਜਾਉਣ ਦੀ ਸਮੁੱਚੀ ਸਾਜਿਸ਼ ਪੰਜਾਬ ਪੁਲਿਸ ਦੀ ਸੀ।ਖੱਟੜ ਨੇ ਕਿਹਾ ਕਿ ਬਲਾਤਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਰਾਮ ਰਹੀਮ ਨੂੰ ਪੰਚਕੂਲਾ ਕੋਰਟ ਤੋਂ ਭਜਾਉਣ ਪਿੱਛੇ ਪੰਜਾਬ ਪੁਲਿਸ ਦੇ ਪੁਲਿਸ ਕਰਮੀਆਂ ਦੀ ਸਾਜਿਸ਼ ਸੀ। ਦਿੱਲੀ ‘ਚ ਇੱਕ ਟੀ. ਵੀ. ਚੈਨਲ ‘ਤੇ ਖੱਟੜ ਨੇ ਕਿਹਾ, ਮੰਦਭਾਗਾ ਇਹ ਵੀ ਹੈ ਕਿ ਉਨ੍ਹਾਂ ਨੂੰ ਜੈਡ ਸਕਿਊਰਿਟੀ ਹਰਿਆਣਾ ਨੇ ਦਿੱਤੀ ਸੀ, ਪਰ ਅੱਠ ਪੁਲਿਸ ਕਰਮੀ ਪੰਜਾਬ ਪੁਲਿਸ ਦੇ ਸਨ। ਇਹ ਕਿਹੜੀ ਅਥਾਰਟੀ ਨੇ ਭੇਜੇ ਸਨ ਸਾਨੂੰ ਨਹੀਂ ਪਤਾ, ਸਾਡੀ ਪੁਲਿਸ ਕੋਲ ਇੱਕ-ਇੱਕ ਹੱਥਿਆਰ ਸੀ, ਉਨ੍ਹਾਂ ਅੱਠ ਪੁਲਿਸ ਕਰਮੀਆਂ ਕੋਲ 2-2 ਹਥਿਆਰ ਸਨ।ਖੱਟੜ ਨੇ ਇਹ ਵੀ ਕਿਹਾ ਕਿ ਸੌਦਾ ਸਾਧ ਨੇ ਵੀ ਸਾਨੂੰ ਹਨ੍ਹੇਰੇ ਵਿੱਚ ਰੱਖਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਰਾਹੀਂ ਸੌਦਾ ਸਾਧ ਤੋਂ ਪੰਚਕੂਲਾ ਅਦਾਲਤ ਆਉਣ ਲਈ ਯੋਜਨਾ ਅਤੇ ਰੂਟ ਪਲਾਨ ਜਾਣਨ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਸੌਦਾ ਸਾਧ ਪਹਿਲਾਂ ਤਾਂ ਛੇਤੀ ਕਿਸੇ ਨੂੰ ਮਿਲਦਾ ਨਹੀਂ ਸੀ ਅਤੇ ਜੇ ਮਿਲਿਆ ਵੀ ਤਾਂ ਉਸ ਨੇ ਸਾਨੂੰ ਸਚ ਨਹੀਂ ਦੱਸਿਆ। ਖੱਟੜ ਨੇ ਕਿਹਾ ਕਿ ਪਹਿਲਾਂ ਸੌਦਾ ਸਾਧ ਹੈਲੀਕਾਪਟਰ ਰਾਹੀਂ ਆਉਣ ਬਾਰੇ ਕਹਿੰਦਾ ਰਿਹਾ ਅਤੇ ਬਾਅਦ ਵਿੱਚ ਸੜਕ ਰਸਤੇ ਹੀ ਤੁਰ ਪਿਆ। ਮੁਲਾਕਾਤ ਦੌਰਾਨ ਖੱਟੜ ਨੇ ਬੇਮੁਹਾਰਾ ਹੋਏ ਮੀਡੀਆ ਉੱਪਰ ਵੀ ਸਖਤ ਟਿੱਪਣੀ ਕੀਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp