Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ‘ਚ ਹਾਸ਼ੀਏ ‘ਤੇ ਪੁੱਜੀ ਭਾਜਪਾ

By Admin Published 1 min read

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਪਾਰਟੀ ਦੇ ਚਾਰੇ ਮੰਤਰੀ ਚੋਣ ਹਾਰ ਗਏ ਤੇ 23 ਸੀਟਾਂ ਵਿੱਚੋਂ ਮਹਿਜ਼ 3 ਸੀਟਾਂ ‘ਤੇ ਹੀ ਜਿੱਤ ਨਸੀਬ ਹੋਈ ਹੈ। ਪਾਰਟੀ ਨੇ ਅਬੋਹਰ, ਦੀਨਾਨਗਰ ਤੇ ਫਗਵਾੜਾ ਸੀਟਾਂ ਤਾਂ ਜਿੱਤ ਲਈਆਂ ਪਰ ਸੱਤਾ ਵਿੱਚ ਇੱਕ ਤਰ੍ਹਾਂ ਨਾਲ ਹਾਸ਼ੀਏ ‘ਤੇ ਹੀ ਚਲੀ ਗਈ ਹੈ।

ਭਾਜਪਾ ਹਾਈ ਕਮਾਨ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸੂਬਾ ਪ੍ਰਧਾਨ ਦੀ ਕਮਾਨ ਸੌਂਪਦਿਆਂ ਦਲਿਤ ਪੱਤਾ ਖੇਡਿਆ ਸੀ ਪਰ ਇਹ ਪੱਤਾ ਵੀ ਸਹਾਈ ਨਹੀਂ ਹੋਇਆ।ਭਾਜਪਾ ਦਾ ਸੂਬੇ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿ੍ਤਸਰ ਤੇ ਜਲੰਧਰ ਵਿੱਚ ਖਾਸ ਅਧਾਰ ਮੰਨਿਆ ਜਾਂਦਾ ਹੈ। ਇਸੇ ਕਰਕੇ ਪਾਰਟੀ ਇਨ੍ਹਾਂ ਸ਼ਹਿਰਾਂ ਦੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਦੀ ਹੈ ਪਰ ਇਨ੍ਹਾਂ ਸ਼ਹਿਰਾਂ ਵਿੱਚ ਇਸ ਵਾਰੀ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp