Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

‘ਆਪ’ ਪੰਜਾਬੀਆਂ ਦਾ ਵਿਸਵਾਸ਼ ਜਿੱਤਣ ‘ਚ ਕਿਉਂ ਹੋਈ ਨਾਕਾਮ

By Admin Published 1 min read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਓਪਰਿਆਂ ਦੇ ਸਹਾਰੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀਆਂ ਦਾ ਵਿਸ਼ਵਾਸ਼ ਜਿੱਤਣ ਵਿੱਚ ਫੇਲ੍ਹ ਰਹੀ ਹੈ। ਪਾਰਟੀ ਦੇ ਲੀਡਰਾਂ ਵਲੋਂ 100 ਸੀਟਾਂ ਜਿੱਤਣ ਦੇ ਕੀਤੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ। ਪਾਰਟੀ ਦੇ ਵੱਡੇ ਆਗੂ ਭਗਵੰਤ ਮਾਨ, ਗੁਰਪ੍ਰੀਤ ਸਿੰਘ ਘੁੱਗੀ, ਹਰਜੋਤ ਬੈਂਸ ਅਤੇ ਜਰਨੈਲ ਸਿੰਘ ਹਾਰ ਗਏ ਹਨ ਜਦੋਂਕਿ ਸੀਨੀਅਰ ਆਗੂਆਂ ਵਿਚੋਂ ਕੇਵਲ ਐਚ.ਐਸ. ਫੂਲਕਾ, ਕੰਵਰ ਸੰਧੂ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੁਖਪਾਲ ਸਿੰਘ ਖਹਿਰਾ ਹੀ ਜਿੱਤ ਦਰਜ ਕਰ ਸਕੇ ਹਨ।

ਪਾਰਟੀ ਦੇ ਦਾਅਵਿਆਂ ਦੇ ਉਲਟ ਕੇਵਲ 23. ਫੀਸਦ ਵੋਟਾਂ ਹੀ ਮਿਲੀਆਂ ਹਨ, ਜਦਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ 24.50 ਫੀਸਦ ਵੋਟਾਂ ਮਿਲੀਆਂ ਸਨ। ਪੰਜਾਬ ਵਿਚ ਇਹ ਪਾਰਟੀ ਵਿਰੋਧੀ ਧਿਰ ਦੀ ਕੀ ਭੂਮਿਕਾ ਨਿਭਾਉਂਦੀ ਹੈ, ਇਹ ਵੀ ਸਪਸ਼ਟ ਨਹੀਂ ਹੈ।

ਹਾਰ ਕਾਰਨ ਆਮ ਆਦਮੀ ਪਾਰਟੀ ਜੋ ਅਕਸਰ ਸੋਸ਼ਲ ਮੀਡੀਆ ਉਤੇ ਛਾਈ ਰਹਿੰਦੀ ਹੈ ਹੁਣ ਸ਼ਾਂਤ ਹੈ। ਦੇਸ਼ ਵਿਦੇਸ਼ ਵਿਚੋਂ ਇਸ ਪਾਰਟੀ ਦੇ ਵਲੰਟੀਅਰਾਂ ਵਿੱਚ ਨਿਰਾਸ਼ਾ ਹੈ। ਪਾਰਟੀ ਦੇ ਚੰਡੀਗੜ੍ਹ ਸਥਿਤ ਹੋਰ ਥਾਵਾਂ ਉਤੇ ਸਥਿਤ ਦਫ਼ਤਰਾਂ ਵਿਚ ਸੰਨਾਟਾ ਛਾਇਆ ਹੋਇਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp