Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਪੂਰੀ ਜ਼ਿੰਦਗੀ ਵਿੱਚ ਪੰਜ ਵਾਰ ਰੋਇਆ ਸੀ ਮਿਲਖਾ ਸਿੰਘ

By Admin Published 2 min read

ਨਵੀਂ ਦਿੱਲੀ, :-ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਦੌੜਾਕ ਮਿਲਖਾ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਸਿਰਫ ਪੰਜ ਵਾਰ ਰੋਏ ਹਨ।

ਪਿਛਲੇ ਹਫਤੇ ਇਕ ਸਮਾਰੋਹ ਵਿੱਚ ਉਨ੍ਹਾਂ ਦਰਸ਼ਕਾਂ ਨੂੰ ਦੱਸਿਆ ਕਿ ਜਦੋਂ 1947 ਦੀ ਵੰਡ ਸਮੇਂ ਸਾਡੇ ਸਾਰੇ ਪਰਵਾਰ ਦੀ ਹੱਤਿਆ ਕਰ ਦਿੱਤੀ ਗਈ ਸੀ, ਉਸ ਸਮੇਂ ਮੈਂ 16 ਸਾਲ ਦਾ ਸੀ, ਉਦੋਂ ਮੈਂ ਪਹਿਲੀ ਵਾਰ ਰੋਇਆ ਸੀ। ਦੂਜੀ ਵਾਰ ਉਦੋਂ, ਜਦੋਂ ਮੈਂ 1960 ਵਿੱਚ ਤਮਗੇ ਤੋਂ ਪੱਛੜ ਗਿਆ। ਫਿਰ ਉਹ 1960 ਵਿੱਚ ਪਾਕਿਸਤਾਨ ‘ਚ ਇਕ ਦੌੜ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦਾ ਸੀ, ਪਰ ਪ੍ਰਧਾਨ ਮੰਤਰੀ ਨਹਿਰੂ ਦੇ ਸਮਝਾਉਣ ‘ਤੇ ਉਹ ਇਸ ਲਈ ਰਾਜ਼ੀ ਹੋ ਗਿਆ। ਉਨ੍ਹਾਂ ਦਾ ਮੁਕਾਬਲਾ ਏਸ਼ੀਆ ਦੇ ਸਭ ਤੋਂ ਤੇਜ਼ ਦੌੜਾਕ ਮੰਨੇ ਜਾਂਦੇ ਅਬਦੁਲ ਖਾਲਿਕ ਨਾਲ ਸੀ, ਇਸ ਵਿੱਚ ਜਿੱਤ ਹਾਸਲ ਕਰਨ ਪਿੱਛੋਂ ਉਹ ਖੁਸ਼ੀ ਦੇ ਹੰਝੂ ਰੋਏ ਸਨ। ਫਿਰ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਾਰਾਣੀ ਦੇ ਹੱਥੋਂ ਸੋਨੇ ਦਾ ਤਮਗਾ ਹਾਸਲ ਕਰਨ ਸਮੇਂ ਉਹ ਆਪਣੇ ਖੁਸ਼ੀ ਦੇ ਹੰਝੂ ਰੋਕ ਨਾ ਸਕੇ।

ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨਿਰਦੇਸ਼ਿਤ ਫਿਲਮ ‘ਭਾਗ ਮਿਲਖਾ ਭਾਗ’ ਉਨ੍ਹਾਂ ਦੇ ਜੀਵਨ ਉੱਤੇ ਆਧਾਰਤ ਸੀ। ਮਿਲਖਾ ਸਿੰਘ ਨੇ ਕਿਹਾ ਕਿ ਫਿਲਮ ਦੇਣ ਤੋਂ ਬਾਅਦ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ। ਫਰਹਾਨ ਅਖਤਰ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕਿਉਂ ਰੋ ਰਿਹਾ ਹਾਂ, ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਫਿਲਮ ਵਿੱਚ ਮੈਨੂੰ ਆਪਣਾ ਪੂਰਾ ਜੀਵਨ ਦਿਖਾਈ ਦਿੱਤਾ ਹੈ। ਇਸ ਤੋਂ ਮੈਂ ਭਾਵੁਕ ਹੋ ਉਠਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp