ਮੰਤਰੀ ਅਹੁਦਾ ਖੁੱਸਣ ਪਿੱਛੋਂ ਕਠੇਰੀਆ ਨੇ ਗੁੱਸੇ ਵਿੱਚ ਵਿਰੋਧੀਆਂ ਨੂੰ ਕੁੱਤਾ ਕਿਹਾ

ਆਗਰਾ,- ਕੇਂਦਰੀ ਮੰਤਰੀ ਵਾਲਾ ਅਹੁਦਾ ਖੁੱਸਣ ਪਿੱਛੋਂ ਪਾਰਲੀਮੈਂਟ ਮੈਂਬਰ ਰਾਮ ਸ਼ੰਕਰ ਕਠੇਰੀਆ ਬਹੁਤ ਗੁੱਸੇ ਵਿੱਚ ਹਨ। ਉਨ੍ਹਾਂ ਦੇ ਇੱਕ ਬਿਆਨ ਤੋਂ ਨਾਰਾਜ਼ਗੀ ਸਾਫ ਝਲਕ ਰਹੀ ਹੈ। ਉਨ੍ਹਾਂ ਨੇ ਸੰਗਠਨ ਦੇ ਬਾਰੇ ਕੁਝ ਨਹੀਂ ਬੋਲਿਆ, ਪਰ ਸੋਸ਼ਲ ਸਾਈਟਸ ‘ਤੇ ਉਨ੍ਹਾਂ ਨੇ ਆਪਣੇ ਖਿਲਾਫ ਮੋਰਚਾ ਵਿੱਢੀ ਲੋਕਾਂ ਨੂੰ ਕੁੱਤਾ ਕਿਹਾ। ਕਠੇਰੀਆ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੇ ਬਾਅਦ ਕੁਝ ਲੋਕ ਸੋਸ਼ਲ ਮੀਡੀਆ ੱਤੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਇਨ੍ਹਾਂ ਵਿੱਚ ਕੁਝ ਲੋਕ ਤਾਂ ਭਾਜਪਾ ਦੇ ਸਮਰਥਕ ਵੀ ਹਨ।

ਸੋਸ਼ਲ ਮੀਡੀਆ ਉੱਤੇ ਵਿਰੋਧੀਆਂ ਦੀ ਟਿੱਪਣੀ ਦੇ ਸਵਾਲ ਉੱਤੇ ਕਠੇਰੀਆ ਨੇ ਕਿਹਾ ਕਿ ਜੰਗਲ ਵਿੱਚ ਸ਼ੇਰ ਰਹਿੰਦਾ ਹੈ, ਕਦੇ ਕੋਈ ਕੰਡਾ ਚੁੱਭ ਜਾਵੇ ਤਾਂ ਕੁੱਤੇ ਸੋਚਦੇ ਹਨ ਕਿ ਸ਼ੇਰ ਖਤਮ ਹੋ ਗਿਆ, ਪਰ ਕੁੱਤਿਆਂ ਦੀ ਸਥਿਤੀ ਇਹ ਹੈ ਕਿ ਉਹ ਭੌਂਕ ਰਹੇ ਹਨ।

ਕਠੇਰੀਆ ਨੇ ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਚੋਣ ਪ੍ਰਚਾਰ ਦੀ ਕਮਾਂਡ ਸੌਂਪਣ ਦੀਆਂ ਅਟਕਲਾਂ ਉੱਤੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਖਤਮ ਹੋ ਚੁੱਕੀ ਹੈ, ਭਾਵੇਂ ਪ੍ਰਿਅੰਕਾ ਗਾਂਧੀ ਪ੍ਰਚਾਰ ਕਰੇ ਜਾਂ ਕੋਈ ਹੋਰ, ਪ੍ਰਿਅੰਕਾ ਗਾਂਧੀ ਵੀ ਹੁਣ ਯੂ ਪੀ ਵਿੱਚ ਕਾਂਗਰਸ ਨੂੰ ਨਹੀਂ ਬਚਾ ਸਕਦੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.