Skip to content
Wednesday, October 28, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

‘ਆਪ’ ਨੇ ਸਹੇੜੀ ਮੁਸੀਬਤ

By Admin Published 2 min read

‘ਆਪ’ ਦੇ ਚੋਣ ਮੈਨੀਫ਼ੈਸਟੋ ਦੇ ਕਿਤਾਬਚੇ ਵਿਚ ਦਰਬਾਰ ਸਾਹਿਬ ਦੇ ਹੇਠਾਂ ਸਰੋਵਰ ਵਿਚ ‘ਆਪ’ ਦੇ ਚੋਣ ਨਿਸ਼ਾਨ ਝਾੜੂ ਦੀ ਤਸਵੀਰ ਨੇ ਪੰਜਾਬ ਵਿਚ ਬਹੁਤਿਆਂ ਦੇ ਹੱਥ ਵਿਚ ਇਕ ਜ਼ੋਰਦਾਰ ਮੁੱਦਾ ਫੜਾ ਦਿਤਾ ਹੈ ਜਿਸ ਦੀ ਮਦਦ ਨਾਲ ਉਹ ‘ਆਪ’ ਨੂੰ ਨੀਵਾਂ ਵਿਖਾਉਣ ਵਿਚ ਰੁੱਝ ਗਏ ਹਨ। ਚੋਣਾਂ ਨੇੜੇ ਹੋਣ ਕਰ ਕੇ ਸਭ ਪਾਰਟੀਆਂ ਇਕ ਦੂਜੇ ਤੇ ਨਜ਼ਰਾਂ ਟਿਕਾ ਕੇ ਬੈਠੀਆਂ ਹੁੰਦੀਆ ਹਨ। ਇਕ ਚੂਕ ਹੋਈ ਨਹੀਂ ਤੇ ਸਾਰੇ ਉਨ੍ਹਾਂ ਤੇ ਟੁਟ ਕੇ ਪਏ ਨਹੀਂ। ਭਾਵੇਂ ਅਸ਼ੀਸ਼ ਖੇਤਾਨ ਨੇ ਮਾਫ਼ੀ ਮੰਗ ਲਈ ਹੈ ਪਰ ਉਨ੍ਹਾਂ ਨੂੰ ਏਨੀ ਅਸਾਨੀ ਨਾਲ ਇਸ ‘ਪਾਪ’ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਇਹ ਤਾਂ ਉਨ੍ਹਾਂ ਨੇ ਆਪ ਵਿਰੋਧੀਆਂ ਨੂੰ ਇਕ ਮੌਕਾ ਦਿਤਾ ਹੈ, ਸੋ ਇਸ ਪਿਛੇ ਕਿਸੇ ਸਾਜ਼ਿਸ਼ ਦਾ ਇਲਜ਼ਾਮ ਵੀ ਨਹੀਂ ਲਗਾ ਸਕਦੇ। ਕਮੀ ਹੈ ਤਾਂ ਬਸ ਏਨੀ ਹੀ ਕਿ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਚੋਣ-ਲੜਾਈ ਉਨ੍ਹਾਂ ਦੇ ਹੱਥ ਫੜਾ ਦਿਤੀ ਹੈ ਜਿਨ੍ਹਾਂ ਨੂੰ ਪੰਜਾਬ ਦੀ ਸਮਝ, ਖਾਸ ਕਰ ਕੇ ਪੰਜਾਬ ਦੇ ਜਜ਼ਬਾਤ ਦੀ ਸਮਝ ਬਹੁਤ ਘੱਟ ਹੈ।

ਲੋਕਾ ਸਭਾ ਵਿਚ ਪੰਜਾਬ ਵਲੋਂ ਚੁਣੇ ਨੁਮਾਇੰਦੇ ਤਾਂ ਲਗਭਗ ਪੰਜਾਬ ਦੀ ‘ਆਪ’ ਟੀਮ ਵਿਚੋਂ ਗ਼ਾਇਬ ਹੀ ਹਨ। ਜਿਸ ਤਰ੍ਹਾ ਆਸ਼ੀਸ਼ ਖੇਤਾਨ ਤੇ ਐਚ.ਐਸ ਫੂਲਕਾ ਵਲੋਂ ਇਸ ਮੁੱਦੇ ਤੇ ਮਾਫ਼ੀ ਮੰਗੀ ਗਈ ਹੈ, ਸਾਫ਼ ਹੈ ਕਿ ਆਸ਼ੀਸ਼ ਖੇਤਾਨ ਨੂੰ ਅਪਣੇ ਵਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਵੀ ਨਹੀਂ। ਪਰ ਅੱਜ ਪੰਜਾਬ ‘ਆਪ’ ਦੀ ਵਾਗਡੋਰ ਐਚ.ਐਸ ਫੂਲਕਾ ਵਰਗਿਆ ਦੇ ਹੱਥ ਵਿਚ ਨਹੀਂ, ਬਲਕਿ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੈ ਜੋ ਪੰਜਾਬ ਦੇ ਤੋਰ ਤਰੀਕਿਆਂ ਤੋਂ ਬੇਖ਼ਬਰ ਹਨ ḩ ਜੇ ਇਸੇ ਤਰ੍ਹਾਂ ਪੰਜਾਬੀਆਂ ਨੁੰ ‘ਆਪ’ ਵਿਚ ਅੱਗੇ ਆਉਣ ਦਾ ਮੌਕਾ ਨਾ ਦਿਤਾ ਗਿਆ ਤਾਂ ਇਸ ਤਰ੍ਹਾਂ ਦੀਆਂ ਉਲਝਣਾਂ ਵਧਦੀਆਂ ਰਹਿਣਗੀਆਂ।
-ਨਿਮਰਤ ਕੌਰ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp