ਪੰਜਾਬੀ ਜਾਗਰਣ ਪ੍ਰਤੀਨਿਧ, ਜਗਰਾਓਂ : ਸਥਾਨਕ ਸਵਾਮੀ ਰੂਪ ਚੰਦ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਸੀਪਲ ਰਾਜਪਾਲ ਕੌਰ ਨੂੰ ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਬੈਸਟ ਪਿੰ੍ਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਜੀਟੀਬੀ ਕਾਲਜ ਤੇ ਸਿਟੀ ਯੂਨੀਵਰਸਿਟੀ ਚੋਂ ਓਵਰ ਆਲ ਬੈਸਟ ਸਕੂਲ ਦੀ ਟਰਾਫ਼ੀ ਦੇ ਸਨਮਾਨ ਤੋਂ ਬਾਅਦ ਸਵਾਮੀ ਰੂਪ ਚੰਦ ਜੈਨ ਸਕੂਲ ਨੇ ਐੱਫਏਪੀ ਐਵਾਰਡਾਂ ‘ਚ ਵੀ ਮੋਹਰੀ ਪੁਜ਼ੀਸ਼ਨਾਂ ‘ਤੇ ਕਬਜ਼ਾ ਕੀਤਾ। ਪਿੰ੍ਸੀਪਲ ਰਾਜਪਾਲ ਕੌਰ ਨੂੰ ਐੱਫਏਪੀ ਐਵਾਰਡ-2023 ਦੇ ਪ੍ਰਰੈਸਟੀਜੀਅਸ ਪਿੰ੍ਸੀਪਲ ਐਵਾਰਡ ਨਾਲ ਸਨਮਾਨਿਆ ਗਿਆ ਹੈ। ਰਾਸ਼ਟਰੀ ਪੱਧਰ ਦੇ ਇਸ ਵਿਸ਼ਾਲ ਮੰਚ ਤੇ ਦੂਸਰੀ ਵਾਰ ਪਿੰ੍ਸੀਪਲ ਰਾਜਪਾਲ ਕੌਰ ਦੀ ਬਹੁਤ ਵੱਡੀ ਪ੍ਰਰਾਪਤੀ ਹੈ।

ਇਸੇ ਲੜੀ ‘ਚ ਐੱਫਏਪੀ ਵੱਲੋਂ ਬੈਸਟ ਟੀਚਰ ਐਵਾਰਡ ਅਧਿਆਪਕਾ ਲਖਬੀਰ ਕੌਰ ਨੂੰ ਪ੍ਰਦਾਨ ਕੀਤਾ ਗਿਆ। ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਪਿੰ੍ਸੀਪਲ ਤੇ ਅਧਿਆਪਕਾ ਨੂੰ ਐਵਾਰਡ ਮਿਲਣ ਦੀ ਵਧਾਈ ਦਿੱਤੀ।