ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਡਾ. ਬੀਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ ਤੇ ਐਜੂਕੇਸ਼ਨ ਸੁਸਾਇਟੀ ਫਾਰ ਪੀਪਲਜ਼ ਵੱਲੋਂ ਸਾਂਝੇ ਤੌਰ ‘ਤੇ ਸਥਾਨਕ ਡਾ. ਬੀਆਰ ਅੰਬੇਡਕਰ ਭਵਨ ਵਿਖੇ ਲੋੜਵੰਦ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ‘ਚ ਨੌਵੀਂ ਤੇ ਦਸਵੀਂ ਜਮਾਤ ਦੇ ਲੋੜਵੰਦ ਵਿਦਿਆਰਥੀਆਂ ਨੂੰ ਹਿਸਾਬ, ਸਾਇੰਸ ਤੇ ਅੰਗਰੇਜੀ ਵਿਸ਼ਿਆਂ ਲਈ ਉੱਚ ਯੋਗਤਾ ਪ੍ਰਰਾਪਤ ਤੇ ਤਜਰਬੇਕਾਰ ਅਧਿਆਪਕ ਮੁਫਤ ਕੋਚਿੰਗ ਲਈ ਆਪਣੀਆਂ ਸੇਵਾਵਾਂ ਦੇਣਗੇ। ਟਿਊਸ਼ਨ ਦਾ ਸਮਾਂ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗਾ। ਪ੍ਰਬੰਧਕਾਂ ਨੇ ਅਪੀਲ ਕੀਤੀ ਕਿ ਜਿਹੜਾ ਬੱਚਾ ਮੁਫਤ ਟਿਊਸ਼ਨ ਪੜ੍ਹਨਾ ਚਾਹੁੰਦਾ ਹੈ ਉਹ ਉਨ੍ਹਾਂ ਕੋਲ ਆਪਣਾ ਨਾਮ ਲਿਖਵਾ ਸਕਦਾ ਹੈ।

ਇਸ ਮੌਕੇ ਪ੍ਰਧਾਨ ਹਰਦਿਆਲ ਸਿੰਘ, ਮਾਸਟਰ ਭੁਪਿੰਦਰ ਸਿੰਘ, ਮਾਸਟਰ ਮਨੋਹਰ ਸਿੰਘ, ਮਾਸਟਰ ਬਲਦੇਵ ਸਿੰਘ, ਮਨਪ੍ਰਰੀਤ, ਮਨਜਿੰਦਰ ਕੌਰ, ਬਲਦੇਵ ਸਿੰਘ, ਸੁਖਮਿੰਦਰ ਸਿੰਘ, ਕਰਮਜੀਤ ਸਿੰਘ ਕਲੇਰ, ਜਸਵੰਤ ਸਿੰਘ ਭੱਟੀ, ਮਲਕੀਤ ਸਿੰਘ ਭੱਟੀਆਂ, ਪ੍ਰਰੀਤਮ ਸਿੰਘ, ਸੋਹਣ ਸਿੰਘ ਮੁੱਲਾਂਪੁਰ, ਬਲਜਿੰਦਰ ਸਿੰਘ, ਨਿਰਮਲ ਸਿੰਘ, ਲਾਲ ਸਿੰਘ, ਸੁਰਿੰਦਰ ਸਿੰਘ, ਡਾ. ਰਮੇਸ਼ਇੰਦਰ ਸਿੰਘ ਤੇ ਧਰਮਪਾਲ ਸਿੰਘ ਆਦਿ ਹਾਜ਼ਰ ਸਨ।