ਪੱਤਰ ਪੇ੍ਰਰਕ, ਜੌੜੇਪੁਲ ਜਰਗ : ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ਿਆਂ ਵਿਰੁੱਧ ਅਥਲੈਟਿਕ ਮੀਟ ਏਐੱਸ ਕਾਲਜ ਖੰਨਾ ਵਿਖੇ ਕਰਵਾਈ ਗਈ, ਜਿਸ ‘ਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੀਟ ‘ਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ 100 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਜਿਸ ‘ਚ ਨਨਕਾਣਵੀ ਪ੍ਰਭਜੋਬਨ ਸਿੰਘ ਗਰੇਵਾਲ ਨੇ 100 ਮੀਟਰ ਦੌੜ ‘ਚ ਤੀਜਾ ਸਥਾਨ, ਮਹਿਕਪ੍ਰਰੀਤ ਕੌਰ ਤੇ ਨਰਦੀਪ ਕੌਰ ਨੇ 400 ਮੀਟਰ ਦੌੜ ‘ਚ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ ਪ੍ਰਰਾਪਤ ਕੀਤਾ। ਨਨਕਾਣਾ ਸਾਹਿਬ ਸਕੂਲ ਈਸੜੂ ਦੇ ਪਿੰ੍ਸੀਪਲ ਨੇਹਾ ਢੱਲ ਨੇ ਧਨਪ੍ਰਰੀਤ ਕੌਰ ਡੀਆਈਜੀ ਲੁਧਿਆਣਾ, ਅਵਨੀਤ ਕੌਂਡਲ ਐੱਸਐੱਸਪੀ ਖੰਨਾ, ਪ੍ਰਗਿਆ ਜੈਨ ਐੱਸਪੀ ਖੰਨਾ ਤੇ ਸੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਐਡੀਸ਼ਨਲ ਸਕੱਤਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਪਿੰ੍ਸੀਪਲ ਨੇਹਾ ਢੱਲ ਤੇ ਸਮੂਹ ਕਮੇਟੀ ਮੈਂਬਰ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਤੇ ਦਲਜੀਤ ਸਿੰਘ ਬੈਨੀਪਾਲ ਨੇ ਸਰਟੀਫਿਕੇਟ ਵੰਡੇ ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।