ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ : ਪਾਇਨੀਅਰ ਸਕੂਲ ਗੱਜਣਮਾਜਰਾ ਦੇ ਖਿਡਾਰੀ ਵਿਨਾਇਕ ਮੋਹਨ ਨੇ ਬੀਤੇ ਦਿਨੀ ਜਲੰਧਰ ਵਿਖੇ ਹੋਏ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਕਰਾਟੇ ਮੁਕਾਬਲਿਆਂ ‘ਚ ਅੰਡਰ-19 ‘ਚ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਦਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਪਿੰ੍ਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਖਿਡਾਰੀਆਂ ਤੇ ਫਿਜੀਕਲ ਸਟਾਫ ਨੂੰ ਵਧਾਈ ਦਿੱਤੀ ਤੇ ਸਕੂਲ ਪੁੱਜਣ ‘ਤੇ ਸਵਾਗਤ ਕੀਤਾ। ਇਸ ਮੌਕੇ ਫਿਜੀਕਲ ਸਟਾਫ ਦੇ ਨਾਲ ਸੰਸਥਾ ਦੇ ਚੇਅਰਪਰਸਨ ਰਾਜਵੀਰ ਕੌਰ ਮੰਡੇਰ ਤੇ ਵਾਈਸ ਪਿੰ੍ਸੀਪਲ ਰਤਨਪਾਲ ਸਿੰਘ ਹਾਜ਼ਰ ਸਨ।