ਨਵੀਂ ਦਿੱਲੀ : ਫਲਾਈਟ ‘ਚ ਪਤੀ-ਪਤਨੀ ਦੇ ਝਗੜੇ ਕਾਰਨ ਮਿਊਨਿਖ ਤੋਂ ਬੈਂਕਾਂਕ ਜਾ ਰਹੀ ਲੁਫ਼ਤਾਂਸਾ ਫਲਾਈਟ (ਐੱਲਐੱਚ772) ਨੂੰ ਮਜ਼ਬੂਰੀ ‘ਚ ਦਿੱਲੀ ਡਾਇਵਰਟ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਦਿੱਲੀ ਲਿਆਉਣ ਦਾ ਫ਼ੈਸਲਾ ਕੈਬਿਨ ਕ੍ਰੂ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ।

ਫਲਾਈਟ ਵਿੱਸ ਇਕ ਜਰਮਨ ਵਿਅਕਤੀ ਤੇ ਉਸਦੀ ਥਾਈ ਪਤਨੀ ਵਿਚਕਾਰ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ। ਹਾਲਾਤ ਵਿਗੜਦੇ ਵੇਖ ਪਾਇਲਟ ਨੇ ਮਾਮਲੇ ‘ਚ ਦਖਲ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ, ਪਤਨੀ ਨੂੰ ਆਪਣੇ ਵਿਹਾਰ ਤੋਂ ਖਤਰਾ ਮਹਿਸੂਸ ਹੋਇਆ ਤਾਂ ਉਸ ਨੇ ਕ੍ਰੂ ਮੈਂਬਰਾਂ ਤੋਂ ਸਹਾਇਤਾ ਮੰਗੀ।

ਕ੍ਰੂ ਮੈਂਬਰਾਂ ਨੇ ਲੁਫਤਾਂਸਾ ਫਲਾਈਟ ਨੰਬਰ ਐੱਲਐੱਚ 772 ਨੂੰ ਪਾਕਿਸਤਾਨ ਹਵਾਈ ਅੱਡੇ ‘ਤੇ ਉਤਾਰਨ ਦੀ ਇਜਾਜ਼ਤ ਮੰਗੀ ਪਰ ਉਸ ਨੂੰ ਨਕਾਰ ਦਿੱਤਾ ਗਿਆ। ਬਾਅਦ ਵਿੱਚ ਫਲਾਈਟ ਨੂੰ ਇੰਦਰਾ ਗਾਂਧੀ ਹਵਾਈ ਅੱਡਾ ਦਿੱਲੀ ‘ਤੇ ਉਤਾਰਨ ਲਈ ਆਗਿਆ ਦਿੱਤੀ ਗਈ। ਸਿਵਲ ਏਵੀਏਸ਼ਨ ਆਫ਼ ਡਾਇਰਟੋਰੇਟ ਦੇ ਸੂਤਰਾਂ ਅਨੁਸਾਰ, ਲੈਂਡਿੰਗ ਤੋਂ ਬਾਅਦ ਪਤੀ-ਪਤਨੀ ਨੂੰ ਜਹਾਜ਼ ‘ਚੋਂ ਉਤਾਰਿਆ ਗਿਆ ਅਤੇ ਏਅਰਪੋਰਟ ਸੁਰੱਖਿਆ ਦੇ ਹਵਾਲਾ ਕਰ ਦਿੱਤਾ ਗਿਆ।