-ਸਨਮਾਨ

-ਨੌਜਵਾਨਾਂ ਨੂੰ ਮਿਹਨਤ ਨਾਲ ਅੱਗੇ ਵਧਣ ਵੱਲ ਧਿਆਨ ਦੇਣ ਦੀ ਲੋੜ

—————–

ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਲਲਤੋਂ ਕਲਾਂ ਵਿਖੇ ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁੁਰਬ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਗੋਲਡ ਮੈਡਲ ਜੇਤੂ ਦਸਤਾਰਧਾਰੀ ਅਵਤਾਰ ਸਿੰਘ ਲਲਤੋਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸਕੱਤਰ ਜਗਦੇਵ ਸਿੰਘ ਭੀਮਾ ਨੇ ਦੱਸਿਆ ਕਿ ਵਿਦੇਸ਼ਾਂ ਤਕ ਭਾਰਤ ਦਾ ਝੰਡਾ ਝਲਾਉਣ ਵਾਲੇ ਲਲਤੋਂ ਕਲਾਂ ਦੇ 57 ਸਾਲਾ ਦਸਤਾਰਧਾਰੀ ਗੱਭਰੂ ਅਵਤਾਰ ਸਿੰਘ ਲਲਤੋਂ ਕਲਾਂ ਦਾ ਉਨਾਂ੍ਹ ਦੇ ਜੱਦੀ ਪਿੰਡ ਲਲਤੋਂ ਕਲਾਂ ਵਿਖੇ ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਦੌਰਾਨ ਨਗਰ ਨਿਵਾਸੀਆਂ ਤੇ ਵੱਡਾ ਗੁੁਰਦੁੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ‘ਦੇਸ਼ ਪੰਜਾਬ ਦਾ ਮਾਣ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਉਨਾਂ੍ਹ ਕਿਹਾ ਕਿ ਆਪਣੇ ਪਿੰਡ ਲਲਤੋਂ ਕਲਾਂ ਦੇ ਨਾਮ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਦਸਤਾਰ ਦੀ ਵਿਸ਼ਵ ਪੱਧਰ ਤੇ ਪਹਿਚਾਣ ਬਣਾਉਣ ਵਾਲੇ ਅਵਤਾਰ ਸਿੰਘ ਦਾ ਸਨਮਾਨ ਕਰਕੇ ਉਹ ਖੁੁਦ ਮਾਨ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਕੱਤਰ ਜਗਦੇਵ ਸਿੰਘ ਭੀਮਾ, ਅਵਤਾਰ ਸਿੰਘ ਦੇ ਸੰਘਰਸ਼ਮਈ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਵਤਾਰ ਸਿੰਘ ਪੰਜਾਬ ਦੇ ਉਨਾਂ੍ਹ ਨੌਜਵਾਨਾਂ ਲਈ ਪੇ੍ਰਰਣਾ ਸੋ੍ਤ ਹਨ ਜਿਹੜੇ ਨਸ਼ਿਆਂ ਅਤੇ ਮਾੜੀਆਂ ਕੁੁਰੀਤੀਆਂ ਦੀ ਦਲਦਲ ‘ਚ ਫਸ ਕੇ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਰਹੇ ਹਨ। ਉਨਾਂ੍ਹ ਕਿਹਾ ਕਿ ਨੌਜਵਾਨਾਂ ਨੂੰ ਇਸ 57 ਸਾਲਾ ਦਸਤਾਰਧਾਰੀ ਗੱਭਰੂ ਤੋਂ ਸੇਧ ਲੈ ਕੇ ਖੇਡਾਂ ਅਤੇ ਦੂਜੇ ਖੇਤਰਾਂ ‘ਚ ਮਿਹਨਤ ਨਾਲ ਅੱਗੇ ਵਧਣ ਵੱਲ ਧਿਆਨ ਦੇਣ ਦੀ ਲੋੜ ਹੈ।

ਇਸ ਮੌਕੇ ਯੂਥ ਆਗੂ ਪਰਮਿੰਦਰ ਸਿੰਘ ਗਰੇਵਾਲ ਬਲਾਕ ਪ੍ਰਧਾਨ, ਪਰਮਿੰਦਰ ਸਿੰਘ ਆੜਹਤੀਆ, ਅਮਰ ਸਿੰਘ ਧਾਲੀਵਾਲ ਸਰਪ੍ਰਸਤ, ਜਗਮੋਹਨ ਸਿੰਘ ਕੈਨੇਡਾ ਸਰਪ੍ਰਸਤ, ਪ੍ਰਧਾਨ ਜੱਥੇਦਾਰ ਜਗਰੂਪ ਸਿੰਘ, ਕੋਮਲ ਸਿੰਘ ਮੈਂਬਰ, ਪੁੁਸ਼ਮਿੰਦਰ ਸਿੰਘ ਮੈਂਬਰ, ਜਥੇਦਾਰ ਗੁੁਰਮੀਤ ਸਿੰਘ, ਰਾਜਵਿੰਦਰ ਸਿੰਘ ਕੈਨੇਡਾ, ਪ੍ਰਧਾਨ ਅਮਰਪਾਲ ਸਿੰਘ ਖਾਲਸਾ, ਸੂਬੇਦਾਰ ਰਣਜੀਤ ਸਿੰਘ, ਹਰਨਾਮ ਸਿੰਘ ਖਾਲਸਾ, ਦਵਿੰਦਰ ਸਿੰਘ ਖਾਲਸਾ, ਗੁੁਰਚਰਨ ਸਿੰਘ ਆੜ੍ਹਤੀਆ, ਪ੍ਰਧਾਨ ਜਤਿੰਦਰ ਸਿੰਘ, ਮਨਚੈਨ ਸਿੰਘ ਦਿਲਬਰ, ਗੁੁਰਪ੍ਰਰੀਤ ਸਿੰਘ, ਭਗਵੰਤ ਸਿੰਘ ਧਾਲੀਵਾਲ, ਜਗਤਾਰ ਸਿੰਘ ਧਾਲੀਵਾਲ, ਭਗਵੰਤ ਸਿੰਘ ਲੋਹਗੜਹ, ਪਹਿਲਵਾਨ ਤੇਜਿੰਦਰ ਸਿੰਘ, ਸੁੁਖਦੀਪ ਸਿੰਘ ਰਾਜੂ ਆੜ੍ਹਤੀਆਂ, ਪਰਮਿੰਦਰ ਸਿੰਘ ਜੇਈ, ਹਰਮਿੰਦਰ ਸਿੰਘ ਰਾਜੂ, ਜਸਵੀਰ ਸਿੰਘ ਅਮਰੀਕਾ ਹਾਜ਼ਰ ਸਨ।