Skip to content
Saturday, October 17, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਨੇਪਾਲ ‘ਚ 3000 ਪਸ਼ੂਆਂ ਦੀ ਦਿੱਤੀ ਜਾਵੇਗੀ ਬਲੀ

By Admin Published 2 min read
ਭਾਰਤ ‘ਚ ਪਸ਼ੂ ਹੱਤਿਆ ਨੂੰ ਲੈ ਕੇ ਸਮਾਜ ‘ਚ ਲਗਾਤਾਰ ਸਮੇਂ-ਸਮੇਂ ‘ਤੇ ਸਵਾਲ ਕੀਤੇ ਜਾਂਦੇ ਰਹੇ ਹਨ ਅਤੇ ਮੰਗ ਕੀਤੀ ਜਾਂਦੀ ਰਹੀ ਹੈ ਕਿ ਪਸ਼ੂਆਂ ਦੀ ਹੱਤਿਆ ‘ਤੇ ਪਾਬੰਦੀ ਲੱਗੇ। ਪਰ ਇਸ ਸੱਭ ਵਿਚਕਾਰ ਪਰੰਪਰਾ ਅਤੇ ਧਰਮ ਦੇ ਨਾਂ ‘ਤੇ ਹਰ ਵਰਗ ਅਤੇ ਭਾਈਚਾਰੇ ਦੇ ਲੋਕ ਪਸ਼ੂਆਂ ਦੀ ਬਲੀ ਦਿੰਦੇ ਹਨ।

ਅਜਿਹਾ ਹੀ ਮਾਮਲਾ ਗੁਆਂਢੀ ਦੇਸ਼ ਨੇਪਾਲ ‘ਚ ਵੀ ਵੇਖਣ ਨੂੰ ਮਿਲਦਾ ਹੈ। ਨੇਪਾਲ ਦਾ ਗੜ੍ਹੀਮਾਈ ਮੰਦਰ 5 ਸਾਲ ‘ਚ ਇੱਕ ਵਾਰ ਲੱਗਣ ਵਾਲੇ ਮੇਲੇ ਅਤੇ ਪਸ਼ੂਆਂ ਦੀ ਬਲੀ ਦੇਣ ਨਾਲ ਸਬੰਧਤ ਪੂਜਾ-ਪਾਠ ਲਈ ਤਿਆਰ ਹੁੰਦਾ ਹੈ। ਇਸ ਮੇਲੇ ‘ਚ ਦੋ ਦਿਨ ਤਕ ਮੰਦਰ ‘ਚ ਸਥਾਪਤ ਬੂਚੜਖਾਨੇ ‘ਚ ਮੱਝਾਂ ਸਮੇਤ 3 ਹਜਾਰ ਤੋਂ ਵੱਧ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ।

ਜਾਨਵਰਾਂ ਦੀ ਬਲੀ ਵਿਰੁੱਧ ਪਸ਼ੂ ਅਧਿਕਾਰ ਕਾਰਕੁੰਨ ਆਵਾਜ ਚੁੱਕਦੇ ਰਹੇ ਹਨ। ਇਸ ਦੇ ਨਾਲ ਹੀ ਉੱਚ ਅਦਾਲਤ ਨੇ ਵੀ ਇਸ ਸਬੰਧ ‘ਚ ਨਿਰਦੇਸ਼ ਜਾਰੀ ਕੀਤੇ ਹਨ ਪਰ ਆਸਥਾ ਦੇ ਅੱਗੇ ਇਨ੍ਹਾਂ ਸਾਰਿਆਂ ਦੀ ਅਣਦੇਖੀ ਕੀਤੀ ਜਾਂਦੀ ਹੈ।

ਅਗੱਸਤ 2016 ‘ਚ ਨੇਪਾਲ ਦੀ ਸੁਪਰੀਮ ਕੋਰਟ ਨੇ ਸਰਾਕਰ ਨੂੰ ਗੜ੍ਹੀਮਾਈ ਮੰਦਰ ਮੇਲੇ ‘ਚ ਪਸ਼ੂ ਬਲੀ ਰੋਕਣ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਜਵਾਬ ‘ਚ ਮੰਦਰ ਕਮੇਟੀ ਨੇ ਕਿਹਾ ਸੀ ਕਿ ਉਹ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰੇਗੀ ਅਤੇ ਉਨ੍ਹਾਂ ਨੇ ਇਸ ਸਾਲ ਕਬੂਤਰਾਂ ਨੂੰ ਨਾ ਮਾਰਨ ਦਾ ਫੈਸਲਾ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp