Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਨਰਗਿਸ ਦੀ ਇਸ ਹਰਕਤ ਤੋਂ ਪਰਿਵਾਰ ਵਾਲੇ ਹੋਏ ਸੀ ਪਰੇਸ਼ਾਨ

By uscreative Published 2 min read

ਮੁੰਬਈ— ਬਾਲੀਵੁੱਡ ਅਭਿਨੇਤਰੀ ਨਰਗਿਸ ਦੱਤ ਦਾ 1 ਜੁਨ 1929 ਨੂੰ ਕੋਲਕਾਤਾ ‘ਚ ਜਨਮ ਹੋਇਆ ਸੀ। ਇਹ ਅਭਿਨੇਤਰੀ ਆਪਣੇ ਫਿਲਮੀ ਕੈਰੀਅਰ ਦੌਰਾਨ ਰਾਜ ਕਪੂਰ ਨਾਲ ਪਿਆਰ ਦੇ ਚਲਦੇ ਕਾਫੀ ਚਰਚਾ ‘ਚ ਰਹੀ ਸੀ। ਦੋਵਾਂ ਦਾ ਕਾਫੀ ਲੰਬੇ ਸਮੇਂ ਤਕ ਅਫੇਅਰ ਚੱਲਿਆ ਪਰ ਹਲਾਤਾਂ ਦੇ ਚਲਦੇ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ ਅਤੇ ਨਰਗਿਸ ਦਾ ਵਿਆਹ ਬਾਲੀਵੁੱਡ ਅਭਿਨੇਤਾ ਸੁਨੀਲ ਦੱਤ ਨਾਲ ਹੋ ਗਿਆ ਸੀ। ਨਰਗਿਸ ਅਤੇ ਸੁਨੀਲ ਦੱਤ ਦੇ ਵਿਆਹ ਤੋਂ ਬਾਅਦ ਰਾਜ ਕਪੂਰ ਇਸ ਕਦਰ ਟੂਟ ਗਏ ਸਨ ਕਿ ਉਨ੍ਹਾਂ ਆਪਣੇ ਆਪ ਨੂੰ ਸ਼ਰਾਬ ਦੇ ਨਸ਼ੇ ‘ਚ ਡਬੋ ਲਿਆ ਸੀ।

ਸਾਲ 1946 ‘ਚ ਰਾਜ ਕਪੂਰ ਨੇ ਫਿਲਮ ‘ਆਗ’ ਦਾ ਨਿਰਦੇਸ਼ਨ ਸ਼ੁਰੂ ਕੀਤਾ ਸੀ। ਇਸ ਫਿਲਮ ਲਈ ਰਾਜ ਕਪੂਰ ਸਟਡਿਓ ਦੀ ਤਲਾਸ਼ ‘ਚ ਸਨ। ਉਸ ਸਮੇਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਨਰਗਿਸ ਦੀ ਮਾਂ ਜਦਨ ਬਾਈ ਮੁੰਬਈ ਦੇ ਮਸ਼ਹੂਰ ਸਟੂਡਿਓ ‘ਚ ਰੋਮਿਓ ਜੁਲੀਅਟ ਬਣਾ ਰਹੀ ਹੈ। ਇਸ ਸਟੂਡਿਓ ਦੀ ਜਾਣਕਾਰੀ ਦੇ ਚਲਦੇ ਰਾਜ ਕਪੂਰ ਜਦਨ ਬਾਈ ਦੇ ਘਰ ਪਹੁੰਚ ਗਏ। ਉਸ ਦਿਨ ਜਦਨ ਬਾਈ ਘਰ ਨਹੀਂ ਸੀ। ਘਰ ਦਾ ਦਰਵਾਜਾ ਉਨ੍ਹਾਂ ਦੀ ਬੇਟੀ ਨਰਗਿਸ ਨੇ ਖੋਲਿਆ ਸੀ। ਇਸ ਪਹਿਲੀ ਮੁਲਾਕਾਤ ਨਾਲ ਹੀ ਨਰਗਿਸ ਅਤੇ ਰਾਜ ਕਪੂਰ ਦੋਵਾਂ ਦੀ ਜਿੰਦਗੀ ਬਦਲ ਗਈ ਸੀ। ਇਸ ਮੁਲਾਕਾਤ ਦਾ ਰਾਜ ਕਪੂਰ ‘ਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ 27 ਸਾਲ ਬਾਅਦ ਉਨ੍ਹਾਂ ਫਿਲਮ ‘ਬਾਬੀ’ ‘ਚ ਉਸ ਪਲ ਨੂੰ ਪਰਦੇ ‘ਤੇ ਉਤਾਰ ਦਿੱਤਾ।

ਨਰਗਿਸ ਨਾਲ ਮੁਲਾਕਾਤ ਤੋਂ ਬਾਅਦ ਉਹ ਸਿੱਧਾ ਇੰਦਰ ਰਾਜ ਆਨੰਦ ਦੇ ਘਰ ਪਹੁੰਚ ਗਏ। ਇੰਦਰ ਨੇ ਹੀ ਫਿਲਮ ‘ਅੱਗ’ ਦੀ ਸਕ੍ਰਿਪਟ ਲਿਖੀ ਸੀ। ਉਨ੍ਹਾਂ ਇੰਦਰ ਨੂੰ ਕਿਹਾ ਕਿ ਉਹ ਫਿਲਮ ‘ਚ ਨਰਗਿਸ ਦਾ ਕਿਰਦਾਰ ਵੀ ਜੋੜ ਦੇਣ ਕਿਉਂਕਿ ਹੁਣ ਉਹ ਹੀ ਇਸ ਫਿਲਮ ‘ਚ ਅਭਿਨੇਤਰੀ ਬਣੇਗੀ। ਇਹ ਫਿਲਮ 1994 ‘ਚ ਰਿਲੀਜ਼ ਹੋਈ ਸੀ ਪਰ ਇਹ ਫਿਲਮ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਕਰ ਪਾਈ ਸੀ। ਇਸ ਤੋਂ ਇਲਾਵਾ ਨਰਗਿਸ ਰਾਜ ਨੂੰ ਕਾਫੀ ਪਸੰਦ ਕਰਨ ਲੱਗ ਪਈ ਸੀ। ਰਾਜ ਕਪੂਰ ਦੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵੀ ਨਰਗਿਸ ਨਾਲ ਰਾਜ ਕਪੂਰ ਦਾ ਰਿਸ਼ਤਾ ਰੀਲ ‘ਚ ਨਿਕਲ ਕੇ ਰੀਅਲ ਲਾਈਫ ‘ਚ ਪਹੁੰਚ ਗਿਆ ਸੀ ਅਤੇ ਨਰਗਿਸ ਉਨ੍ਹਾਂ ਦੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਈ ਸੀ। ਦੋਵਾਂ ਦੇ ਇਸ ਅਫੇਅਰ ਤੋਂ ਉਨ੍ਹਾਂ ਦੇ ਪਰਿਵਾਰ ਵਾਲੇ ਕਾਫੀ ਨਾਰਾਜ਼ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp