Skip to content
Monday, November 2, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਕੌਣ ਬਣੇਗਾ ਕਰੋੜਪਤੀ’ ਦੇ ਇਕ ਐਪੀਸੋਡ ਨੂੰ ਹੋਸਟ ਕਰਨ ਲਈ ਇੰਨੀ ਫੀਸ ਲੈਂਦੇ ਹਨ ਬਿੱਗ ਬੀ

By Admin Published 1 min read

ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ ‘ਕੋਣ ਬਣੇਗਾ ਕਰੋੜਪਤੀ’ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੇ। ਇਹ ਇਸ ਸ਼ੋਅ ਦਾ 9ਵਾਂ ਸੀਜ਼ਨ ਹੋਵੇਗਾ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਇਕ ਵਾਰ ਇਸ ਸ਼ੋਅ ਨੂੰ ਹੋਸਟ ਕੀਤਾ ਸੀ। ਇਸ ਤੋਂ ਇਲਾਵਾ ਇਸ ਦੇ ਬਾਕੀ ਸਾਰੇ ਸ਼ੋਅ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੇ ਹੋਸਟ ਕੀਤੇ ਹਨ। ਹਾਲ ਹੀ ‘ਚ ਇਸ ਦੇ 9ਵੇਂ ਸੀਜ਼ਨ ਦਾ ਐਲਾਨ ਵੀ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਹੈ।

ਸੂਤਰਾਂ ਮੁਤਾਬਕ ਇਕ ਐਪੀਸੋਡ ਲਈ 2 ਕਰੋੜ ਦੇ ਹਿਸਾਬ ਨਾਲ ਚਾਰਜ ਕਰਦੇ ਹਨ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਮਿਤਾਭ ਨੂੰ ਇਸ ਸ਼ੋਅ ਦੇ ਹਰ ਐਪੀਸੋਡ ਲਈ 2.75 ਤੋਂ 3 ਕਰੋੜ ਰੁਪਏ ਮਿਲਣਗੇ। ਚੈਨਲ ਨਾਲ ਉਨ੍ਹਾਂ ਦੀ ਗੱਲ ਚੱਲ ਰਹੀ ਹੈ ਅਤੇ ਚੈਨਲ ਉਨ੍ਹਾਂ ਦੀ ਫੀਸ ਵਧਾਉਣ ਲਈ ਤਿਆਰ ਹੋ ਗਿਆ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਇਸ ਸ਼ੋਅ ਨੂੰ ਅਮਿਤਾਭ ਬੱਚਨ ਦੀ ਬਹੁ ਐਸ਼ਵਰਿਆ ਰਾਏ ਹੋਸਟ ਕਰ ਸਕਦੀ ਹੇ ਪਰ ਇਨ੍ਹਾਂ ਸਭ ਅਫਵਾਹਾਂ ਦੀ ਪੁਸ਼ਟੀ ਕਰਦੇ ਹੋਏ ਅਮਿਤਾਭ ਨੇ ਦੱਸਿਆ ਕਿ ਉਹ ਆਪ ਹੀ ਇਸ ਸ਼ੋਅ ਨੂੰ ਹੋਸਟ ਕਰਨਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp