ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਦਿ ਆਲਮਪੁਰ ਚਾਪੜਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਸਭਾ ਦੇ 157 ਮੈਬਰਾਂ ‘ਚ ਕੁੱਲ ਲਾਭ 10,96,669 ਰੁਪਏ ਮੁਨਾਫਾ ਬੋਨਸ ਦੇ ਰੂਪ ‘ਚ ਵੰਡਿਆ। ਏਆਰਸੀਐੱਸ ਪਾਇਲ ਮਨੀਸ਼ ਮੰਗਲਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਵਿਸੇਸ਼ ਮਹਿਮਾਨ ਵਜੋਂ ਹਰਿੰਦਰ ਸਿੰਘ ਐੱਮਐੱਮਪੀ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਸ਼ਿਰਕਤ ਕੀਤੀ। ਹਰਿੰਦਰ ਸਿੰਘ 1975 ਤੋਂ 10 ਹਜ਼ਾਰ ਲੀਟਰ ਨਾਲ ਸ਼ੁਰੂ ਹੋਏ ਮਿਲਕ ਪਲਾਂਟ ਲੁਧਿਆਣਾ ਦੇ ਹੁਣ 1000 ਸਭਾਵਾਂ ਰਾਹੀ 7 ਲੱਖ ਲੀਟਰ ਦਾ ਰੋਜ਼ਾਨਾ ਕਾਰੋਬਾਰ ਕਰਨ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਡੇਅਰੀ ਕਿੱਤੇ ਨਾਲ ਜੁੜਨ ਲਈ ਪੇ੍ਰਿਤ ਕਰਦਿਆਂ ਕਿਹਾ ਕਿ ਪੁਰਾਤਨ ਵਿਰਸੇ ‘ਚ ਹਰ ਪਰਿਵਾਰ ‘ਚ ਦੁਧਾਰੂ ਪਸ਼ੂ ਰੱਖੇ ਹੁੰਦੇ ਸਨ ਤੇ ਸ਼ੁੱਧ ਖੁਰਾਕ ਹੁੰਦੀ ਸੀ ਪਰ ਅੱਜ ਦੇ ਬੱਚੇ ਆਪਣੀ ਵਿਰਾਸਤ ਤੋਂ ਦੂਰ ਹੋ ਰਹੇ ਹਨ।
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੰਬੋਧਨ ਕਰਦਿਆਂ ਆਪਣੇ ਇਟਲੀ ਦੇ ਵਿਦੇਸ਼ੀ ਦੌਰੇ ਬਾਰੇ ਦੱਸਿਆ ਕਿ ਕਿਵੇਂ ਉਥੇ ਲੋਕਾਂ ਵੱਲੋਂ ਡੇਅਰੀ ਨੂੰ ਮੁੱਖ ਧੰਦੇ ਵਜੋਂ ਅਪਣਾ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਡੇਅਰੀ ਦੇ ਕਿੱਤੇ ਨੂੰ ਅਪਣਾ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵੱਲ ਵੱਡਾ ਕਦਮ ਪੁੱਟਿਆ ਜਾ ਸਕਦਾ ਹੈ। ਇਸ ਦੌਰਾਨ ਸਾਬਕਾ ਏਰੀਆ ਅਫ਼ਸਰ ਸੁਰਿੰਦਰ ਸਿੰਘ ਨੇ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ।
ਸਭ ਤੋਂ ਵੱਧ ਬੋਨਸ ਪ੍ਰਰਾਪਤ ਕਰਨ ਵਾਲੇ ਜਤਿੰਦਰ ਸਿੰਘ, ਹਰਦੀਪ ਸਿੰਘ, ਪਿਆਰਾ ਸਿੰਘ, ਭੰਗਾ ਸਿੰਘ, ਹਰਜੀਤ ਸਿੰਘ, ਹਰਚੰਦ ਸਿੰਘ, ਗੁਰਦੀਪ ਸਿੰਘ ਨੂੰ ਪੁੱਜੀਆਂ ਸ਼ਖ਼ਸੀਅਤਾਂ ਤੇ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼ਮਸ਼ੇਰ ਸਿੰਘ, ਮੈਂਬਰ ਸਨਦੀਪ ਸਿੰਘ, ਸੁਖਵਿੰਦਰ ਸਿੰਘ, ਭੰਗਾ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਕੇਸਰ ਸਿੰਘ, ਭੋਮਾ ਖਾਨ, ਕੁਲਸੋਮ ਬੀਬੀ, ਸਕੱਤਰ ਸਭਾ ਬਚਿੱਤਰ ਸਿੰਘ, ਹੈਪਲਰ ਕੁਲਵਿੰਦਰ ਸਿੰਘ ਤੋਂ ਇਲਾਵਾ ਚੇਅਰਮੈਨ ਬੂਟਾ ਸਿੰਘ ਰਾਣੋ, ਪੀਏ ਮਨਜੀਤ ਸਿੰਘ ਡੀਸੀ, ਸਰਪੰਚ ਪਰਮਿੰਦਰ ਸਿੰਘ, ਸਰਪੰਚ ਪਰਮਜੀਤ ਕੌਰ, ਪ੍ਰਧਾਨ ਨਿਰਮਲ ਸਿੰਘ, ਕੋਚ ਸੰਦੀਪ ਸਿੰਘ, ਸੁਖਵੰਤ ਸਿੰਘ ਬੱਬੂ, ਨਿਰਭੈ ਸਿੰਘ ਐੱਮਪੀਏ, ਮਨਜੀਤ ਸਿੰਘ ਐੱਮਪੀਏ, ਗਗਨਦੀਪ ਸਿੰਘ ਐੱਮਪੀਏ, ਨਿਰਮਲ ਸਿੰਘ, ਹਰਚੰਦ ਸਿੰਘ ਫੌਜੀ ਆਦਿ ਹਾਜ਼ਰ ਸਨ।


