Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਦੀਪਿਕਾ ਨੇ ਕਮਾਏ ਬਿੱਗ ਬੀ ਤੋਂ ਵੱਧ

By uscreative Published 1 min read

ਮੁੰਬਈ: ਬਾਲੀਵੁੱਡ ਵਿੱਚ ਫੀਸ ਵਿੱਤਕਰੇ ਨੂੰ ਲੈ ਕੇ ਬਹੁਤ ਵਿਵਾਦ ਹੈ। ਮਹਿਲਾ ਅਦਾਕਾਰ ਤੇ ਪੁਰਸ਼ ਅਦਾਕਾਰ ਦੀ ਫੀਸ ਵਿੱਚ ਬਹੁਤ ਫਰਕ ਹੈ, ਇਸ ਗੱਲ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਪਰ ਹਾਲ ਹੀ ਵਿੱਚ ਅਮਿਤਾਭ ਬੱਚਨ ਨੇ ਇੱਕ ਰਾਜ਼ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ‘ਪੀਕੂ’ ਵਿੱਚ ਦੀਪਿਕਾ ਪਾਦੂਕੋਣ ਦੀ ਫੀਸ ਉਨ੍ਹਾਂ ਤੋਂ ਵੱਧ ਸੀ।

ਅਮਿਤਾਭ ਨੇ ਕਿਹਾ, “ਦੀਪਿਕਾ ਨੇ ਮੇਰੇ ਤੋਂ ਵੱਧ ਪੈਸੇ ਲਏ ਸਨ ਕਿਉਂਕਿ ਉਹ ਫਿਲਮ ਲਈ ਜ਼ਰੂਰੀ ਸੀ। ਸ਼ਾਇਦ ਮੈਂ ‘ਪੀਕੂ’ ਲਈ ਓਨਾ ਜ਼ਰੂਰੀ ਨਹੀਂ ਸੀ। ਮੈਂ ਨਹੀਂ ਜਾਣਦਾ ਕਿ ਇਸ ਦੀ ਕੀ ਵਜ੍ਹਾ ਹੈ?”

ਆਮਿਰ ਖਾਨ ਨੇ ਵੀ ਹਾਲ ਹੀ ਵਿੱਚ ਬਰਾਬਰ ਦੀ ਫੀਸ ਹੋਣ ਦੀ ਮੰਗ ਕੀਤੀ ਹੈ ਪਰ ਸਲਮਾਨ ਖਾਨ ਵਰਗੇ ਅਦਾਕਾਰਾਂ ਨੇ ਕਿਹਾ ਹੈ ਕਿ ਫੀਸ ਓਨੀ ਕਮਾਈ ‘ਤੇ ਡਿਪੈਂਡ ਕਰਦੀ ਹੈ, ਜਿੰਨੀ ਸਿਤਾਰਾ ਫਿਲਮ ਨੂੰ ਦੇ ਰਿਹਾ ਹੈ। ਨਾ ਕੀ ਇਸ ‘ਤੇ ਕਿ ਉਹ ਮਰਦ ਕਲਾਕਾਰ ਹੈ ਜਾਂ ਫਿਰ ਔਰਤ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp