ਦਿੱਲੀ:-ਲਾਲ ਰੰਗ ਦੀਆਂ ਟੋਪੀਆਂ ਤੇ ਲਾਲ ਰੰਗ ਦੇ ਸਾੜੀ ਬਲਾਊਜ਼ ਵਿੱਚ ਮਹਿਲਾ ਪ੍ਰਦਰਸ਼ਨਕਾਰੀ ਬੁਧਵਾਰ ਨੂੰ ਦਿੱਲੀ ਦੀਆਂ ਸੜਕਾਂ ‘ਤੇ ਉੱਤਰੇ।ਦਿੱਲੀ ਦੀਆਂ ਕਈ ਸੜਕਾਂ ‘ਤੇ ਇਹ ਪੈਦਲ ਚੱਲਦੇ ਨਜ਼ਰ ਆਏ, ਰੁਜ਼ਗਾਰ, ਮਹਿੰਗਾਈ, ਕਿਸਾਨਾਂ ਦੇ ਅਨਾਜ ਦੇ ਬਿਹਤਰ ਮੁੱਲ ਅਤੇ ਦੂਜੀਆਂ ਮੰਗਾਂ ਨੂੰ ਲੈ ਕੇ ਇਨ੍ਹਾਂ ਨੇ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਗ ਤੱਕ ਮਾਰਚ ਕੀਤਾ।
ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਦਿੱਲੀ ਪਹੁੰਚੇ ਸਨ।ਫਿਲਹਾਲ ਇਨ੍ਹਾਂ ਸਰਕਾਰ ਅੱਗੇ ਆਪਣੀਆਂ ਮੰਗਾਂ ਨਹੀਂ ਰੱਖੀਆਂ ਹਨ।ਰੈਲੀ ਮੁੱਕਣ ਤੋਂ ਬਾਅਦ ਸੰਸਦ ਮਾਰਗ ਤੇ ਭਾਸ਼ਣ ਵਿੱਚ ਸ਼ਾਮਿਲ ਹੰਨਾਨ ਮੋਲਲਾ ਨੇ ਕਿਹਾ ਕਿ ਇਹ ਰੈਲੀ ਮਜ਼ਦੂਰਾਂ ਦੇ ਅੰਦੋਲਨ ਦਾ ਤੀਜਾ ਹਿੱਸਾ ਸੀ ਜੋ ਬੇਹੱਦ ਸਫਲ ਰਹੀ।ਵਾਮਪੰਥੀ ਮਜ਼ਦੂਰ ਨੇਤਾ ਨੇ ਦੱਸਿਆ ਕਿ ਰੈਲੀ ਵਿੱਚ ਦੇਸ ਦੇ 200 ਤੋਂ ਵੱਧ ਕਿਸਾਨ ਸੰਗਠਨ ਨਾਲ ਆਏ ਸਨ ਤੇ ਉਨ੍ਹਾਂ ਫੈਸਲਾ ਲਿਆ ਹੈ ਕਿ 28, 29 ਤੇ 30 ਨਵੰਬਰ ਨੂੰ ਉਹ ਕਿਸਾਨ ਮਾਰਚ ਕੱਢਣਗੇ।ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨ ਸੰਗਠਨ 100 ਕਿਲੋਮੀਟਰ ਦੇ ਪੈਦਲ ਮਾਰਚ ਤੋਂ ਬਾਅਦ 30 ਨਵੰਬਰ ਨੂੰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਦਾ ਮੈਮੋਰੈਂਡਮ ਦੇਣਗੇ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

