ਸਟੇਟ ਬਿਊਰੋ, ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਸਰਕਾਰ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵਿਗਿਆਨਕ ਢੰਗ ਨਾਲ (ਬਨਾਵਟੀ ਬਾਰਿਸ਼) ਕਰਵਾਏਗੀ। ਜਾਣਕਾਰੀ ਮੁਤਾਬਕ 20 ਨਵੰਬਰ ਦੇ ਆਸ-ਪਾਸ ਨਕਲੀ ਮੀਂਹ ਪੈ ਸਕਦਾ ਹੈ। IIT ਕਾਨਪੁਰ ਨੇ ਪੂਰੀ ਯੋਜਨਾ ਦਿੱਲੀ ਸਰਕਾਰ ਨੂੰ ਸੌਂਪ ਦਿੱਤੀ ਹੈ।
ਦੱਸ ਦੇਈਏ ਕਿ ਮੰਗਲਵਾਰ ਯਾਨੀ 7 ਨਵੰਬਰ ਨੂੰ ਦਿੱਲੀ ਦੇ ਮੰਤਰੀਆਂ ਨਾਲ IIT ਕਾਨਪੁਰ ਦੀ ਇੱਕ ਵੱਡੀ ਮੀਟਿੰਗ ਹੋਈ ਸੀ। ਹੁਣ ਦਿੱਲੀ ਸਰਕਾਰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਇਸ ਬਾਰੇ ਜਾਣਕਾਰੀ ਦੇਵੇਗੀ। ਇਸ ਦੌਰਾਨ ਦਿੱਲੀ ਸਰਕਾਰ ਸੁਪਰੀਮ ਕੋਰਟ ਨੂੰ ਬੇਨਤੀ ਕਰੇਗੀ ਕਿ ਨਕਲੀ ਬਾਰਿਸ਼ ਕਰਵਾਉਣ ਲਈ ਕੇਂਦਰ ਸਰਕਾਰ ਦਾ ਸਹਿਯੋਗ ਲਿਆ ਜਾਵੇ।


