ਸਟਾਫ ਰਿਪੋਰਟਰ, ਖੰਨਾ : ਆਰਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰ੍ਹਵੀਂ ਦੇ ਵਿਦਿਆਰਥੀ ਉਮੇਸ਼ ਨੇ 54 ਕਿਲੋ ਭਾਰ ਤਹਿਤ ਕਰਵਾਏ ਸੂਬਾ ਪੱਧਰੀ ਮੁਕਾਬਲੇ ‘ਚ ਚਾਂਦੀ ਦਾ ਤਗਮਾ ਪ੍ਰਰਾਪਤ ਕੀਤਾ। ਉਮੇਸ਼ ਨੇ ਪਹਿਲਾਂ ਵੀ ਪਿਛਲੇ ਦਿਨੀਂ ਖੰਨਾ ‘ਚ ਹੋਏ ਜ਼ੋਨਲ ਪੱਧਰ ‘ਤੇ ਸੋਨ ਤਗਮਾ ਹਾਸਲ ਕੀਤਾ। ਫਿਰ ਉਸ ਨੇ ਜ਼ਿਲ੍ਹਾ ਪੱਧਰ ‘ਤੇ ਸੋਨ ਤਗਮਾ ਹਾਸਲ ਕੀਤਾ।

ਹੁਣ ਉਮੇਸ਼ ਨੇ ਜਲੰਧਰ ਵਿਖੇ ਸੂਬਾ ਪੱਧਰੀ ਮੁਕਾਬਲੇ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ। ਉਸ ਦੀ ਇਸ ਸ਼ਾਨਦਾਰ ਸਫ਼ਲਤਾ ਤੇ ਸਕੂਲ ਮੈਨੇਜਮੈਂਟ, ਪਿੰ੍ਸੀਪਲ ਤੇ ਸਟਾਫ਼ ਮੈਂਬਰਾਂ ਨੇ ਉਮੇਸ਼, ਉਸ ਦੇ ਮਾਪਿਆਂ ਤੇ ਉਸ ਦੇ ਕੋਚ ਤਰੁਣ ਸ਼ਰਮਾ ਨੂੰ ਉਸ ਦੀ ਇਸ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ।