ਪੀਟੀਆਈ, ਨਵੀਂ ਦਿੱਲੀ : ਦੇਸ਼ ਵਿੱਚ ਡੀਜ਼ਲ ਦੀ ਖਪਤ ਇਕ ਤੋਂ 15 ਦਸੰਬਰ 2023 ਦੌਰਾਨ 31.5 ਲੱਖ ਟਨ ਰਹੀ। ਨਵੰਬਰ ਦੇ ਪਹਿਲੇ ਪੰਦਰਵਾਏ ਦੇ 31.3 ਟਨ ਦੀ ਤੁਲਨਾ ਵਿੱਚ ਇਹ 0.7 ਫ਼ੀਸਦੀ ਜ਼ਿਆਦਾ ਹੈ। ਇਕ-15 ਦਸੰਬਰ 2022 ਵਿੱਚ ਡੀਜ਼ਲ ਦੀ ਖਪਤ 34.3 ਲੱਖ ਟਨ ਰਹੀ ਸੀ। ਭਾਵ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਡੀਜ਼ਲ ਦੀ ਖਪਤ 8.1 ਫ਼ੀਸਦੀ ਘਟੀ ਹੈ। ਨਵੰਬਰ ਵਿੱਚ ਵਿਕਰੀ ‘ਚ ਗਿਰਾਵਟ ਦਾ ਮੁੱਖ ਕਾਰਨ ਇਹ ਸੀ ਕਿ ਕੁਝ ਟਰੱਕ ਚਾਲਕ ਦੀਵਾਲੀ ‘ਤੇ ਛੁੱਟੀ ਲੈਕੇ ਆਪਣੇ ਘਰ ਚਲੇ ਗਏ ਸਨ।

ਡੀਜ਼ਲ ਭਾਰਤ ਵਿੱਚ ਸਭ ਤੋਂ ਜ਼ਿਆਦਾ ਖਪਤ ਵਾਲਾ ਬਾਲਣ ਹੈ। ਦੇਸ਼ ਦੇ ਆਵਾਜਾਈ ਖੇਤਰ ‘ਚ ਕੁੱਲ ਬਾਲਣ ਖਪਤ ‘ਚ ਡੀਜ਼ਲ ਦੀ ਹਿੱਸੇਦਾਰੀ 40 ਫ਼ੀਸਦੀ ਹੈ। ਨਿੱਜੀ ਵਾਹਨਾਂ ਦੀ ਆਵਾਜਾਈ ਵਧਣ ਨਾਲ ਦਸੰਬਰ ਦੇ ਪਹਿਲੇ ਪੰਦਰਵਾਏ ‘ਚ ਪੈਟਰੋਲ ਦੀ ਵਿਕਰੀ 0.7 ਫ਼ੀਸਦੀ ਵਧ ਕੇ 12.2 ਲੱਖ ਟਨ ਹੋ ਗਈ।

ਦੱਸ ਦੇਈਏ ਕਿ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ ਪੈਟਰੋਲ ਦੀ ਮੰਗ ਸਾਲਾਨਾ ਆਧਾਰ ‘ਤੇ ਨੌਂ ਫ਼ੀਸਦੀ ਘਟੀ ਸੀ ਅਤੇ ਡੀਜ਼ਲ ਦੀ ਵਿਕਰੀ 3.2 ਫ਼ੀਸਦੀ ਡਿੱਗੀ ਸੀ। ਨਵੰਬਰ 2023 ਦੇ ਪਹਿਲੇ ਪੰਦਰਵਾੜੇ ‘ਚ 3,10,900 ਟਨ ਦੀ ਤੁਲਨਾ ਵਿੱਚ ਮਹੀਨੇਵਾਰ ਆਧਾਰ ‘ਤੇ ਜੈੱਟ ਬਾਲਣ ਦੀ ਵਿਕਰੀ 0.4 ਫ਼ੀਸਦੀ ਘੱਟ ਰਹੀ। ਦਸੰਬਰ ਦੇ ਪਹਿਲੇ ਪੰਦਰਵਾੜੇ ‘ਚ ਐੱਲਪੀਜੀ ਦੀ ਵਿਕਰੀ ਸਾਲਾਨਾ ਆਧਾਰ ‘ਤੇ 2.3 ਫ਼ੀਸਦੀ ਵਧ ਕੇ 13.5 ਲੱਖ ਟਨ ਰਹੀ।

ਐੱਲਜੀਪੀ ਦੀ ਖਪਤ 1-15 ਦਸੰਬਰ 2021 ਦੀ ਤੁਲਨਾ ‘ਚ 8.6 ਫ਼ੀਸਦੀ ਜ਼ਿਆਦਾ ਅਤੇ ਕੋਰੋਨਾ ਤੋਂ ਪਹਿਲਾਂ ਦਸੰਬਰ 2019 ਦੀ ਤੁਲਨਾ ‘ਚ 26 ਫ਼ੀਸਦੀ ਜ਼ਿਆਦਾ ਸੀ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਕ ਤੋਂ 15 ਨਵੰਬਰ ਦੌਰਾਨ ਐੱਲਪੀਜੀ ਦੀ ਖਪਤ 12.5 ਲੱਖ ਟਨ ਰਹੀ। ਭਾਵ ਮਹੀਨੇਵਾਰ ਆਧਾਰ ‘ਤੇ ਐੱਲਪੀਜੀ ਦੀ ਖਪ ਦਸੰਬਰ ਦੇ ਪਹਿਲੇ ਪੰਦਰਵਾੜੇ ‘ਚ 7.3 ਫ਼ੀਸਦੀ ਵਧੀ ਹੈ।