ਸਰਵਣ ਸਿੰਘ ਭੰਗਲਾਂ, ਸਮਰਾਲਾ : ਬਾਰ ਐਸੋਸੀਏਸ਼ਨ ਸਮਰਾਲਾ ਦੀ ਪ੍ਰਧਾਨਗੀ ਦੀਆਂ ਚੋਣਾਂ ਦੇ ਕਰਵਾਏ ਗਏ ਮੁਕਾਬਲੇ ‘ਚ ਐਤਕੀ ਐਡਵੋਕੇਟ ਅਨਿਲ ਗੁਪਤਾ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਇਸ ਪ੍ਰਧਾਨਗੀ ‘ਤੇ ਆਪਣਾ ਦਾਅਵਾ ਜਤਾਇਆ ਹੈ। ਇਨ੍ਹਾਂ ਚੋਣਾਂ ‘ਚ ਐਡਵੋਕੇਟ ਅਨਿਲ ਗੁਪਤਾ ਤੇ ਐਡਵੋਕੇਟ ਵਿਪਨ ਕੁਮਾਰ ‘ਚ ਪ੍ਰਧਾਨਗੀ ਨੂੰ ਲੈ ਕੇ ਫਸਵਾਂ ਮੁਕਾਬਲਾ ਹੋਇਆ।

ਐਡਵੋਕੇਟ ਰਾਜਵਿੰਦਰ ਸਿੰਘ ਸ਼ਮਸਪੁਰ ਨੇ ਦੱਸਿਆ ਬਾਰ ਐਸੋਸੀਏਸ਼ਨ ਸਮਰਾਲਾ ਦੇ ਵਕੀਲਾਂ ਦੀਆਂ ਕੁੱਲ 126 ਵੋਟਾਂ ‘ਚੋ 120 ਵੋਟਾਂ ਪੋਲ ਹੋਈਆਂ, ਜਿਸ ‘ਚੋਂ ਐਡਵੋਕੇਟ ਅਨਿਲ ਗੁਪਤਾ ਨੂੰ 77 ਵੋਟਾਂ ਤੇ ਵਿਪਨ ਕੁਮਾਰ ਨੂੰ 39 ਵੋਟਾਂ ਹਾਸਲ ਹੋਈਆਂ ਤੇ ਇਸ ਤੋਂ ਇਲਾਵਾ 2 ਨੋਟਾ ‘ਚ ਤੇ 2 ਵੋਟਾਂ ਰੱਦ ਹੋਈਆਂ। ਇਸ ਮੁਕਾਬਲੇ ‘ਚ ਸਮੁੱਚੇ ਵਕੀਲ ਭਾਈਚਾਰੇ ਨੇ ਪ੍ਰਧਾਨਗੀ ਦੀ ਵਾਗਡੋਰ ਐਤਕੀਂ ਐਡਵੋਕੇਟ ਅਨਿਲ ਗੁਪਤਾ ਪ੍ਰਧਾਨ ਦੇ ਹੱਥ ਫੜਾਈ।

ਹੋਰ ਨਿਯੁਕਤੀਆਂ ‘ਚ ਵਾਈਸ ਪ੍ਰਧਾਨ ਏਐੱਸ ਗਿੱਲ, ਸੈਕਟਰੀ ਭੀਮ ਸਹਿਰਾਬ, ਜੁਅਇੰਟ ਸੈਕਟਰੀ ਭਵਨੇਸ਼ ਖੇੜਾ, ਮੈਂਬਰ ਸੰਦੀਪ ਪਨਾਗ, ਖਜਾਨਚੀ ਬਲਵਿੰਦਰ ਕੌਰ, ਆਰਓ ਨਰਿੰਦਰ ਕੁਮਾਰ ਸ਼ਰਮਾ ਤੇ ਏਆਰਓ ਰੁਪਿੰਦਰ ਕੌਰ ਬਸਾਤੀ ਬਿਨਾਂ ਮੁਕਾਬਲੇ ਤੋਂ ਜੇਤੂ ਰਹੇ। ਇਸ ਮੌਕੇ ਸਾਰੇ ਵਕੀਲਾਂ ਨੇ ਐਡਵੋਕੇਟ ਗੁਪਤਾ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।