ਤਿੰਨ ਪੰਜਾਬੀਆਂ ਦੇ ਕਤਲਾਂ ਤੋਂ ਬਾਅਦ ਸਰੀ ਵਿੱਚ ਸੁਰੱਖਿਆ ਬਾਰੇ ਚਰਚਾ ਛਿੜੀ

ਵੈਨਕੂਵਰ: ਰੈੱਡ ਸਕਾਰਪੀਅਨ ਅਤੇ ਵੂਲਫ ਪੈਕ ਗੈਂਗਾਂ ਨਾਲ ਸੰਬਧਿਤ ਦੱਸੇ ਜਾਂਦੇ 29 ਕੁ ਸਾਲਾ ਪੰਜਾਬੀ ਨੌਜਵਾਨ ਬਿਰਿੰਦਰਜੀਤ ਜਸਟਿਨ ਭੰਗੂ ਦੇ ਕਤਲ ਤੋਂ ਬਾਅਦ ਵੈਨਕੂਵਰ ਦੇ ਮੁੱਖ ਧਾਰਾ ਦੇ ਅਖਬਾਰਾਂ ਵੱਲੋਂ ਸਰੀ ਵਿੱਚ ਸੁਰਖਿਆ ਦੇ ਮੁੱਦੇ ਨੂੰ ਨੁਕਤਾ ਬਣਾਇਆ ਜਾ ਰਿਹਾ ਹੈ। ਪੰਜਾਬੀ ਗੈਂਗਾਂ ਬਾਰੇ ਲੰਬੇ ਸਮੇਂ ਤੋਂ ਆਲੋਚਨਾਤਮਕ ਢੰਗ ਨਾਲ ਲਿਖਦੀ ਆ ਰਹੀ ਕਿਮ ਬੋਲਨ ਅਤੇ ਜੈਨੀਫਰ ਸਾਲਟਮੈਨ ਮੁਤਾਬਕ ਪਿਛਲੇ ਦੋ ਹਫਤਿਆਂ ਵਿੱਚ ਤਿੰਨ ਪੰਜਾਬੀਆਂ ਦਾ ਗੈਂਗ ਲੜਾਈਆਂ ਵਿੱਚ ਮਾਰਿਆ ਜਾਣਾ ਸੰਕੇਤ ਕਰਦਾ ਹੈ ਕਿ ਬੀ ਸੀ ਸਰਕਾਰ ਦੀ ਗੈਂਗਾਂ ਨੂੰ ਖਤਮ ਕਰਨ ਵਿਰੁੱਧ ਜੰਗ ਬੇਅਸਰ ਸਾਬਤ ਹੋ ਰਹੀ ਹੈ।

ਚੇਤੇ ਰਹੇ ਕਿ 29 ਸਾਲਾ ਬਿਰਿੰਦਰਜੀਤ ਭੰਗੂ ਦਾ 13 ਮਾਰਚ ਨੂੰ ਸਰੀ ਦੇ ਕੰਫੋਰਟ ਇੱਨ ਹੋਟਲ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਮਹਿਜ਼ ਇੱਕ ਘੰਟਾ ਬਾਅਦ ਇੱਕ 22 ਸਾਲਾ ਲੜਕੇ ਨੂੰ ਗੈਂਗ ਸਟਾਈਲ ਹਮਲੇ ਵਿੱਚ ਜਖ਼ਮੀ ਕਰ ਦਿੱਤਾ ਗਿਆ ਸੀ। 9 ਮਾਰਚ ਨੂੰ ਈਸਟ ਵੈਨਕੂਵਰ ਵਿੱਚ 32 ਸਾਲਾ ਨਵਦੀਪ ਸੰਘੇੜਾ ਅਤੇ 49 ਸਾਲਾ ਹਰਜੀਤ ਸਿੰਘ ਮਾਨ ਦਾ ਕਤਲ ਹੋ ਗਿਆ ਸੀ। ਕਿਮ ਬੋਲਨ ਨੇ ਆਪਣੇ ਆਰਟੀਕਲ ਵਿੱਚ ਲਿਖਿਆ ਹੈ ਕਿ ਪਬਲਿਕ ਸੇਫਟੀ ਸਟਰੈਟਜੀ ਦੇ ਡਾਇਰੈਕਟਰ ਟੈਰੀ ਵਾਟਰਹਾਊਸ ਦਾ ਮੰਨਣਾ ਹੈ ਕਿ ਹਿੰਸਾ ਦੀਆਂ ਵਾਪਰ ਰਹੀਆਂ ਇਹ ਘਟਨਾਵਾਂ ਸਿੱਧ ਕਰ ਰਹੀਆਂ ਹਨ ਕਿ ਗੈਂਗ ਹਿੰਸਾ ਇੱਕ ਖਾਸ ਖੇਤਰ ਵਿੱਚ ਹੀ ਵਾਪਰ ਰਹੀ ਹੈ। ਇਸਤੋਂ ਉਸਦਾ ਇਸ਼ਾਰਾ ਸ਼ਾਇਦ ਪੰਜਾਬੀ ਵੱਸੋਂ ਦੇ ਗੜ ਵਾਲੇ ਇਲਾਕਿਆਂ ਖਾਰ ਕਰਕੇ ਸਰੀ ਵੱਲ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.