ਨਵੀਂ ਦਿੱਲੀ : ਰਿਲਾਇੰਸ ਦੀ ਰਿਟੇਲ ਫਰਮ ਜੀਓਮਾਰਟ ਨੇ ਭਾਰਤੀ ਕ੍ਰਿਕਟ ਆਈਕਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਧੋਨੀ 45 ਸੈਕਿੰਡ ਦੀ ਇਕ ਇਸ਼ਤਿਹਾਰੀ ਫਿਲਮ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ JioMart ਨੇ ਆਪਣੀ ਤਿਉਹਾਰੀ ਮੁਹਿੰਮ ਨੂੰ JioUtsav, Celebration of India ਦੇ ਨਾ ਨਾਲ ਰੀ-ਬ੍ਰਾਂਡ ਕੀਤਾ ਹੈ, ਜੋ 8 ਅਕਤੂਬਰ 2023 ਨੂੰ ਲਾਈਵ ਹੋਵੇਗੀ।