ਬਲਵਿੰਦਰ ਸਿੰਘ, ਰਾਹੋਂ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਪਿੰ੍ਸੀਪਲ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਕਰਕੇ ਹਿੰਦੀ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਹਿੰਦੀ ਮਿਸਟ੍ਰੈੱਸ ਕਮਲਦੀਪ ਨੇ ਸਮੂਹ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹਿੰਦੀ ਦਿਵਸ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹਿੰਦੀ ਇਕ ਉਹ ਭਾਸ਼ਾ ਹੈ, ਨੇ ਪੂਰੇ ਦੇਸ਼ ਨੂੰ ਆਪਸ ‘ਚ ਜੋੜਿਆ ਹੋਇਆ ਹੈ। ਉਪਰੰਤ ਸਤਨਾਮ ਸਿੰਘ ਲੈਕ. ਬਾਇਓ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਿਹਨਤ ਦਾ ਪੱਲਾ ਫੜ ਕੇ ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹਦੇ ਰਹਿਣਾ ਚਾਹੀਦਾ ਹੈ। ਉਪਰੰਤ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਗਾਇਣ, ਭਾਸ਼ਣ, ਪੋਸਟਰ ਤੇ ਮਾਡਲ ਮੇਕਿੰਗ, ਲੇਖ ਰਚਨਾ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਦਵਿੰਦਰ ਕੌਰ, ਗੁਰਸ਼ਰਨਦੀਪ, ਰਾਜਨ ਰਾਣਾ, ਹਰਜਿੰਦਰ ਲਾਲ, ਸੁਖਮਿੰਦਰ ਕੌਰ, ਚਰਨਜੀਤ ਸਿੰਘ, ਗਗਨਦੀਪ, ਸਤਿੰਦਰ ਕੌਰ, ਗੁਰਮੀਤ ਸਿੰਘ ਸਿਆਣ, ਸੰਗੀਤਾ, ਸੋਨਾ ਸ਼ਰਮਾ, ਅਲਕਾ ਅਰੋੜਾ, ਸੰਦੀਪ ਕੌਰ, ਜਸਵਿੰਦਰ ਕੌਰ, ਸਤਿੰਦਰਪਾਲ ਕੌਰ, ਪ੍ਰਰੀਤੀ ਲਿਆਲ, ਨੀਲਮ ਰਾਣੀ, ਮਨਦੀਪ ਕੌਰ, ਰਾਕੇਸ਼ ਰਾਣੀ, ਰਾਜਵਿੰਦਰ ਸੰਧੂ, ਰੇਨੂੰ, ਰਣਜੀਤ ਕੌਰ, ਰਘਵਿੰਦਰ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਜਸਵੀਰ ਰਾਜ, ਨਿਧੀ ਉੱਮਟ, ਰਮਨਦੀਪ, ਸੰਜੀਵ ਕੁਮਾਰ, ਸੁਮਿਤ ਕੁਮਾਰ ਆਦਿ ਵੀ ਹਾਜ਼ਰ ਸਨ। ਭਾਸ਼ਣ ਮੁਕਾਬਲਿਆਂ ਵਿਚ ਜੈਸਮੀਨ, ਸੁਰਜੀਤ ਕੌਰ ਤੇ ਰਜਵੰਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ‘ਚ ਸ਼ੇ੍ਆ ਯਾਦਵ, ਨੈਨਾ ਅਤੇ ਹਿੰਮਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਪਿੰ੍ਸੀਪਲ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਕਾਪੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



