ਸੁਖਦੇਵ ਗਰਗ, ਜਗਰਾਓਂ : ਸਥਾਨਕ ਡੀਏਵੀ ਸਕੂਲ ਦੇ ਖਿਡਾਰੀਆਂ ਨੇ ਡੀਏਵੀ ਨੈਸ਼ਨਲ ਗੇਮਸ ਅਥਲੈਟਿਕਸ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮ ਜਿੱਤੇ। ਪਿੰ੍ਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਪੁਲਿਸ ਡੀਏਵੀ ਸਕੂਲ ਲੁਧਿਆਣਾ ਵਿਖੇ ਹੋਏ ਡੀਏਵੀ ਨੈਸ਼ਨਲ ਗੇਮਸ ਅਥਲੈਟਿਕਸ ‘ਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ।

ਉਨ੍ਹਾਂ ਦੱਸਿਆ ਇਨ੍ਹਾਂ ਮੁਕਾਬਲਿਆਂ ਚੋਂ ਸਕਸ਼ਮ ਜੈਨ ਨੇ 100 ਮੀਟਰ ਰੇਸ ‘ਚ ਤੇ ਸੁਖਮਨ ਲਾਲ ਨੇ 400 ਮੀਟਰ ਰੇਸ ‘ਚ ਸਿਲਵਰ ਮੈਡਲ, ਰਿਲੇ ਰੇਸ ‘ਚ ਸਕਸ਼ਮ ਜੈਨ, ਸੁਖਮਨ ਲਾਲ, ਗੁਰਸ਼ਾਨ ਦੀਪ ਸਿੰਘ, ਆਸ਼ੂਤੋਸ਼ ਨੇ ਸਿਲਵਰ ਮੈਡਲ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਅਮਰਿੰਦਰਜੀਤ ਸਿੰਘ ਨੇ ਸ਼ਾਟ ਪੁੱਟ ਰੇਸ ‘ਚ ਸਿਲਵਰ ਮੈਡਲ ਪ੍ਰਰਾਪਤ ਕੀਤਾ। ਖਿਡਾਰੀਆਂ ਦੀ ਜਿੱਤ ‘ਤੇ ਪਿੰ੍ਸੀਪਲ ਨੇ ਵਧਾਈ ਦਿੰਦਿਆਂ ਭਵਿੱਖ ‘ਚ ਵੀ ਹੋਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਕੋਚ ਸੁਰਿੰਦਰ ਪਾਲ ਵਿੱਜ ਤੇ ਅਧਿਆਪਕ ਹਾਜ਼ਰ ਸਨ।