Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਡਾਲਰ ਦੀ ਵਧੀ ਕੀਮਤ ਨੇ ਭਾਰਤੀ ਵਪਾਰੀਆਂ ਦੀ ਹਾਲਤ ਵਿਗਾੜੀ, ਵਿਦੇਸ਼ੀ ਸਮਾਨ ਦੇ ਵਧੇ ਭਾਅ

By uscreative Published 2 min read

ਜਲੰਧਰ- ਡਾਲਰ ਦੀ ਵਧੀ ਕੀਮਤ ਨੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਵਪਾਰੀ ਅਪਣਾ ਘਾਟਾ ਪੂਰਾ ਕਰਨ ਲਈ ਸਮਾਨ ਨੂੰ ਮਹਿੰਗਾ ਕਰ ਰਹੇ ਹਨ, ਜਿਸ ਦਾ ਅਸਰ ਆਮ ਜਨ ਜੀਵਨ ‘ਤੇ ਹੋ ਰਿਹਾ ਹੈ। ਜਿੱਥੇ ਵਪਾਰੀਆਂ ਨੂੰ ਝਟਕਾ ਲੱਗਾ ਹੈ ਉਥੇ ਹੀ ਕਾਰੋਬਾਰ ਵੀ ਘਟਦਾ ਜਾ ਰਿਹਾ ਹੈ।
ਹਾਲਾਤ ਇਹ ਹਨ ਕਿ ਇਕੱਲੇ ਲੁਧਿਆਣਾ ਵਿਚ ਡਰਾਈਪੋਰਟ ਵਿਚ ਦਸ ਹਜ਼ਾਰ ਕੰਟੇਨਰ ਆ ਰਹੇ ਹਨ, ਜਿਸ ਵਿਚ ਜ਼ਿਆਦਾਤਰ ਚਾਈਨੀਜ਼ ਮਾਲ ਹੈ। ਇਹ ਸਮਾਨ ਮਹਿੰਗਾ ਹੋਣ ਜਾ ਰਿਹਾ ਹੈ। ਕਿਉਂਕਿ ਚਾਈਨੀਜ਼ ਮਾਲ ਦਾ ਲੈਣ ਦੇਣ ਅਮਰੀਕਨ ਡਾਲਰ ਨਾਲ ਹੁੰਦਾ ਹੈ। ਇਕੱਲੇ ਸਪੋਰਟਸ ਇੰਡਸਟਰੀ ਵਿਚ ਕ੍ਰਿਕਟ ਅਤੇ ਹਾਕੀ ਨੂੰ ਛੱਡ ਕੇ ਸਾਰਾ ਸਮਾਨ ਚੀਨ ਤੋਂ ਆਉਂਦਾ ਹੈ। ਫੁੱਟਬਾਲ ਹੋਵੇ ਜਾਂ ਫੇਰ ਸਪੋਰਟਸ ਬੂਟ ਸਾਰਾ ਸਮਾਨ ਚੀਨ ਤੋਂ ਹੀ ਭਾਰਤ ਆਉਂਦਾ ਹੈ, ਜਿਸ ‘ਤੇ ਵਪਾਰੀ ਅਪਣਾ ਮਾਰਕਾ ਲਗਾ ਕੇ ਭਾਰਤੀ ਬਾਜ਼ਾਰ ਵਿਚ ਖਪਾ ਰਹੇ ਹਨ। ਸਪੋਰਟਸ ਫੋਰਮ ਦੇ ਪ੍ਰਧਾਨ ਰਵਿੰਦਰ ਧੀਰ ਕਹਿਣਾ ਹੈ ਕਿ ਸਪੋਰਟਸ ਇੰਡਸਟਰੀ ਦਾ ਸਾਰਾ ਦਾਰੋਮਦਾਰ ਚੀਨ ‘ਤੇ ਹੈ। ਅਜਿਹੇ ਵਿਚ ਡਾਲਰ ਮਹਿੰਗਾ ਹੋਣ ਨਾਲ ਹਰ ਚੀਜ਼ ਦਾ ਭਾਅ ਕਰੀਬ ਪੰਜ ਫ਼ੀਸਦੀ ਵਧ ਗਿਆ ਹੈ। ਵਪਾਰੀਆਂ ਨੇ ਆਰਡਰ ਤਾਂ ਦੇ ਦਿੱਤੇ ਹਨ ਲੇਕਿਨ ਜੇਕਰ ਕੱਚਾ ਮਾਲ ਜਾਂ ਤਿਆਰ ਮਾਲ ਹੀ ਭਾਰਤੀ ਕਰੰਸੀ ਵਿਚ ਮਹਿੰਗਾ ਹੋਵੇਗਾ ਤਾਂ ਵਪਾਰੀ ਜੇਬ ਤੋਂ ਨਹੀਂ ਪਾ ਸਕਦੇ।ਟੂਲ ਦੇ ਕਾਰੋਬਾਰੀ ਚੇਤਨ ਕਾਲੜਾ ਦਾ ਕਹਿਣਾ ਹੈ ਕਿ ਹੈਂਡ ਟੂਲ ਤੋਂ ਪਾਈਪ ਫਿਟਿੰਗ ਤੱਕ ਦੇ ਕਾਰੋਬਾਰ ਵਿਚ ਕਈ ਚੀਜ਼ਾਂ ਮੰਗਵਾਈਆਂ ਜਾਂਦੀਆਂ ਹਨ। ਡਾਲਰ ਪਹਿਲਾਂ 68 ਰੁਪਏ ਸੀ ਲੇਕਿਨ ਹੁਣ 71 ਤੋ ਉ੍ਨਤੇ ਚਲਾ ਗਿਆ ਹੈ। ਅਜਿਹੇ ਵਿਚ ਜੇਕਰ ਸਾਡਾ ਖ਼ਰਚਾ ਵਧੇਗਾ ਤਾਂ ਇਹ ਗਾਹਕਾਂ ਤੋਂ ਹੀ ਵਸੂਲਿਆ ਜਾਵੇਗਾ। ਰੁਪਏ ਦੇ ਕਮਜ਼ੋਰ ਹੋਣ ਦਾ ਅਸਰ ਆਯਾਤ ‘ਤੇ ਹੁੰਦਾ ਹੈ। ਭਾਰਤ ਵਿਚ ਉਂਜ ਵੀ ਵਪਾਰ ਕਾਫੀ ਮੰਦੀ ਦੇ ਦੌਰ ਵਿਚ ਹੈ। ਜਿਸ ਦਾ ਕਾਰੋਬਾਰੀਆਂ ‘ਤੇ ਨਕਾਰਾਤਮਕ ਅਸਰ ਹੋ ਰਿਹਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp