Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਟੋਰਾਂਟੋ ਵੈਨ ਹਮਲੇ ਤੋਂ ਕੁਝ ਮਿੰਟ ਪਹਿਲਾਂ ਡਰਾਈਵਰ ਨੇ ਭੇਜਿਆ ਸੀ ਫੇਸਬੁੱਕ ‘ਤੇ ਸੰਦੇਸ਼

By Admin Published 2 min read
ਟੋਰਾਂਟੋ— ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਵੈਨ ਦੇ ਡਰਾਈਵਰ, ਜਿਸ ਨੇ ਫੁੱਟਪਾਥ ‘ਤੇ ਪੈਦਲ ਚੱਲ ਰਹੇ ਕਈ ਲੋਕਾਂ ਨੂੰ ਦਰੜ ਦਿੱਤਾ ਸੀ, ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਫੇਸਬੁੱਕ ‘ਤੇ ਇਕ ‘ਗੁਪਤ’ ਸੰਦੇਸ਼ ਭੇਜਿਆ ਸੀ। ਇਸ ਦਰਦਨਾਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਸੀ ਤੇ 15 ਹੋਰ ਲੋਕ ਜ਼ਖਮੀ ਹੋ ਗਏ ਹਨ।

ਟੋਰਾਂਟੋ ਪੁਲਸ ਸਰਵਿਸ ਸੀਨੀਅਰ ਪੁਲਸ ਅਧਿਕਾਰੀ ਗ੍ਰਾਹਮ ਗਿਬਸਨ ਦਾ ਕਹਿਣਾ ਹੈ ਕਿ ਉਸ ਨੂੰ ਹਮਲੇ ਦੇ ਸੰਭਾਵਿਤ ਮੰਤਵ ਬਾਰੇ ਚਰਚਾ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ ਕਿਉਂਕਿ ਮਾਮਲੇ ‘ਚ ਸ਼ੱਕੀ ਐਲਕ ਮਿਨਸਿਨ ‘ਤੇ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਮੰਗਲਵਾਰ ਨੂੰ ਕੈਨੇਡਾ ਦੇ ਇਕ ਜੱਜ ਨੇ ਕਿਹਾ ਕਿ 25 ਸਾਲਾਂ ਸ਼ੱਕੀ ਵਿਅਕਤੀ ਨੂੰ ਉੱਤਰੀ ਟੋਰਾਂਟੋ ‘ਚ ਪੈਦਲ ਚੱਲਣ ਵਾਲੇ ਯਾਤਰੀਆਂ ‘ਤੇ ਵੈਨ ਚੜਾਉਣ ਦਾ ਦੋਸ਼ੀ ਮੰਨਿਆ ਗਿਆ ਹੈ ਤੇ ਉਸ ਦੇ ਖਿਲਾਫ 10 ਫਸਟ ਡਿਗਰੀ ਕਤਲ ਤੇ 13 ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਐਲਕ ਮਿਨਸਿਨ ਨੂੰ ਜੱਜ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਉਸ ‘ਤੇ ਲਾਏ ਚਾਰਜ ਬਾਰੇ ਜਾਣਕਾਰੀ ਦਿੱਤੀ ਗਈ। ਮਿਨਸਿਨ ਨੇ ਇਸ ਦੌਰਾਨ ਚਿੱਟੇ ਰੰਗ ਦਾ ਜੰਪਸੂਟ ਪਾਇਆ ਹੋਇਆ ਸੀ ਤੇ ਉਸ ਦੇ ਹੱਥਾਂ ‘ਚ ਹੱਥਕੜੀਆਂ ਸਨ। ਉਸ ਦੇ ਚਿਹਰੇ ‘ਚ ਇਸ ਦਰਦਨਾਕ ਘਟਨਾ ਨੂੰ ਲੈ ਕੇ ਕੋਈ ਵੀ ਭਾਵਨਾ ਨਹੀਂ ਸੀ।

PunjabKesari
ਜੱਜ ਸਾਹਮਣੇ ਪੇਸ਼ੀ ਦੌਰਾਨ ਉਸ ਨੂੰ ਆਪਣਾ ਨਾਂ ਦੱਸਣ ਲਈ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਕੀ ਉਹ ਉਸ ‘ਤੇ ਲਾਏ ਸਾਰੇ ਦੋਸ਼ਾਂ ਨੂੰ ਸਮਝ ਗਿਆ ਹੈ। ਸ਼ੱਕੀ ਨੇ ਆਪਣੇ ਦੋਸ਼ਾਂ ਦੇ ਸਬੰਧ ‘ਚ ਕੋਈ ਵੀ ਪਟੀਸ਼ਨ ਦਾਇਰ ਨਹੀਂ ਕੀਤੀ। ਉਸ ਨੂੰ 10 ਮਈ ਨੂੰ ਦੁਬਾਰਾ ਕੋਰਟ ‘ਚ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਦੁਪਹਿਰੇ ਕਰੀਬ 1:30 ਵਜੇ ਸ਼ੱਕੀ ਨੇ ਚਿੱਟੇ ਰੰਗ ਦੀ ਕਿਰਾਏ ਦੀ ਵੈਨ ਨਾਲ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟ੍ਰੀਟ ‘ਤੇ ਕਈ ਪੈਦਲ ਯਾਤਰੀਆਂ ਨੂੰ ਦਰੜ ਦਿੱਤਾ, ਜਿਸ ਕਾਰਨ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਲੋਕ ਇਸ ਹਾਦਸੇ ‘ਚ ਜ਼ਖਮੀ ਹੋ ਗਏ। ਘਟਨਾ ਤੋਂ ਕੁਝ ਹੀ ਦੇਰ ‘ਚ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp