ਹਰਪ੍ਰਰੀਤ ਸਿੰਘ ਲਾਡੀ, ਰਾਏਕੋਟ : ਰਾਏਕੋਟ ਦੇ ਟੈਗੋਰ ਮਾਡਰਨ ਸਕੂਲ ‘ਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ ‘ਚ ਹਾਉਸ ਵਾਈਜ਼ ਖੋ-ਖੋ, ਵਾਲੀਬਾਲ, ਹੈਂਡਬਾਲ, ਬੈਡਮਿੰਟਨ, 100 ਮੀਟਰ ਰੇਸ, 200 ਮੀਟਰ ਰੇਸ, ਰਿਲੇਅ ਰੇਸ ਕਰਵਾਈਆਂ ਗਈਆਂ।
ਸ਼ਿਵਾਲਿਕ ਹਾਉਸ ਨੂੰ ਸਰਬੌਤਮ ਹਾਉਸ ਚੁਣਿਆ ਗਿਆ। ਟੈਗੋਰ ਮਾਡਰਨ ਸਕੂਲ ਦੇ ਚੇਅਰਮੈਨ ਡਾ. ਪੇ੍ਮ ਬਾਂਸਲ ਤੇ ਸਕੱਤਰ ਡਾ. ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਹਰ ਸਹੂਲਤ ਦੇਣ ਦਾ ਵਾਅਦਾ ਕੀਤਾ। ਸਕੂਲ ‘ਚ ਵਿਦਿਆਰਥੀਆਂ ਦੇ ਮਾਪਿਆਂ ਨੇ ਬੱਚਿਆਂ ਦੀ ਇਸ ਪ੍ਰਰਾਪਤੀ ਉਪਰ ਬਹੁਤ ਮਾਣ ਮਹਿਸੂਸ ਕੀਤਾ ਤੇ ਸਕੂਲ ਮੈਨੇਜਮੈਂਟ ਤੇ ਡੀਪੀ ਅਧਿਆਪਕ ਅਮਰਿੰਦਰਦੀਪ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪਿੰ੍ਸੀਪਲ ਹਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਲਗਾਤਾਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ।


