ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਏਟਕ ਨਾਲ ਮਿਲਕੇ ਮੰਗਾਂ ਸਬੰਧੀ ਪੀਐੱਸਪੀਸੀਐੱਲ ਉਪ ਮੰਡਲ ਸਿੱਧਵਾਂ ਬੇਟ ਤੋਂ ਲੈ ਕੇ ਸਥਾਨਕ ਕਸਬੇ ਦੇ ਜਲੰਧਰ ਚੌਕ ਤਕ ਰੋਸ ਮਾਰਚ ਕਰਦਿਆਂ ਮੈਨਜਮੈਂਟ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਸਰਕਾਰ ਬਣਨ ਦੇ ਇੰਨਾ ਸਮਾਂ ਬੀਤ ਜਾਣ ਦੇ ਪੂਰਾ ਨਹੀਂ ਕੀਤਾ ਗਿਆ। ਮਾਨ ਸਰਕਾਰ ਵੱਲੋਂ ਬਿਜਲੀ ਕਾਮਿਆਂ ਨਾਲ ਕੋਈ ਇਨਸਾਫ ਨਹੀਂ ਕੀਤਾ ਜਾ ਰਿਹਾ।

ਆਗੂਆਂ ਨੇ ਕਿਹਾ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਜਥੇਬੰਦੀਆਂ ਹੋਰ ਵੱਡਾ ਐਕਸ਼ਨ ਲੈਣਗੀਆਂ। ਇਸ ਮੌਕੇ ਸਬ ਡਵੀਜ਼ਨ ਪ੍ਰਧਾਨ ਅਪਤਿੰਦਰ ਸਿੰਘ ਸਿੱਧੂ, ਸਕੱਤਰ ਹਰਮੇਲ ਸਿੰਘ, ਕੁਲਦੀਪ ਸਿੰਘ ਮਾਂਗਟ, ਗੁਰਮੇਲ ਸਿੰਘ ਜੇਈ, ਪਵਨ ਕੁਮਾਰ ਜੇਈ, ਗੁਰਵਿੰਦਰ ਸਿੰਘ ਜੇਈ, ਜਗਜੀਤ ਸਿੰਘ ਜੇਈ, ਹਰਚੰਦ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ, ਜਰਨੈਲ ਸਿੰਘ, ਜੀਤ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ ਖਾਲਸਾ, ਸੰਦੀਪ ਸਿੰਘ, ਜਗਰੂਪ ਸਿੰਘ, ਵਿਸ਼ਾਲ, ਬਿੱਟੂ ਸਿੰਘ, ਬਲਦੇਵ ਸਿੰਘ, ਵਰਿੰਦਰ ਸਿੰਘ, ਸੂਦਨ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।