ਦਲਵਿੰਦਰ ਸਿੰਘ ਰਛੀਨ, ਰਾਏਕੋਟ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰੀ ਤੇ ਚਾਰ ਸਾਹਿਬਜ਼ਾਦਿਆਂ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ‘ਚ ਗੁਰਦੁਆਰਾ ਕਰੀਰ ਸਾਹਿਬ ਪਿੰਡ ਲਿੱਤਰਾਂ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਖਜਾਨਚੀ ਡਾ. ਅਰਵਿੰਦ ਸਿੰਘ ਸੋਹੀ ਤੇ ਮੁੱਖ ਸੇਵਾਦਾਰ ਗਿਆਨੀ ਅਵਤਾਰ ਸਿੰਘ ਕਿਸ਼ਨਗੜ੍ਹ ਛੰਨਾਂ ਵਾਲਿਆਂ ਨੇ ਦੱਸਿਆ ਇਸ ਅੰਮਿ੍ਤ ਸੰਚਾਰ ਦੌਰਾਨ ਦਸਮੇਸ਼ ਅੰਮਿ੍ਤ ਸੰਚਾਰ ਸੇਵਕ ਜਥਾ ਲੁਧਿਆਣਾ ਦੇ ਪੰਜ ਪਿਆਰਿਆਂ ਵੱਲੋਂ 22 ਪ੍ਰਰਾਣੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਗਈ ਤੇ ਗੁਰੂ ਲੜ ਲਗਾਇਆ।

ਇਸ ਮੌਕੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਮੈਂਬਰ ਸੱਜਣ ਸਿੰਘ ਲਿੱਤਰ, ਬਾਬਾ ਬੇਅੰਤ ਸਿੰਘ ਬੰਟੀ, ਬਾਬਾ ਗੁਰਮੇਲ ਸਿੰਘ ਨੂਰਪੁਰਾ, ਸਾਬਕਾ ਪੰਚ ਜਸਵਿੰਦਰ ਸਿੰਘ ਜੱਸੀ ਸੋਹੀ, ਜਸਵੀਰ ਸਿੰਘ ਸੋਹੀ, ਗਿਆਨੀ ਹਰਵਿੰਦਰ ਸਿੰਘ ਬਰ੍ਹਮੀ, ਪਿੰਦਰ ਸਿੰਘ ਬਰ੍ਹਮੀ, ਭਰਪੂਰ ਸਿੰਘ ਆਦਿ ਹਾਜ਼ਰ ਸਨ।