ਜਗਦੇਵ ਗਰੇਵਾਲ, ਜੋਧਾਂ : ਕਾਂਗਰਸ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਘਰਸ਼ ‘ਚੋਂ ਨਿਕਲੀ ਵਧੀਆ ਸੋਚ ਤੇ ਵਿਚਾਰਧਾਰਾ ਵਾਲੇ ਲੋਕਾਂ ਦੀ ਪਾਰਟੀ ਹੈ ਇਸ ਲਈ ਦੇਸ਼ ਸਮਾਜ ਦੀ ਭਲਾਈ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਕਤ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਪੋਕਸਮੈਨ ਡਾ. ਕਰਨ ਸੋਨੀ ਨੇ ਜੋਧਾਂ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਦੇਸ਼ ਵਾਸੀ ਕੇਂਦਰ ਦੀ ਭਾਜਪਾ ਸਰਕਾਰ ਦੀ ‘ਪਾੜ੍ਹੋ ਤੇ ਰਾਜ ਕਰੋ’ ਦੀ ਸਿਆਸਤ ਨੂੰ ਭਲੀਭਾਂਤ ਸਮਝ ਚੁੱਕੇ ਹਨ।

ਇਸ ਕਰਕੇ ਉਹ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਸਰਕਾਰ ਨੂੰ ਜਲਦ ਚੱਲਦਾ ਕਰ ਕੇ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਪੱਕੀ ਧਾਰੀ ਬੈਠੇ ਹਨ। ਡਾ. ਸੋਨੀ ਨੇ ਕਿਹਾ ਮੂਹਰੇ ਆ ਰਹੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਆਪਣੀ ਧਰਮ ਨਿਰਪੱਖ ਤੇ ਵਿਕਾਸ ਮੁਖੀ ਵਿਚਾਰਧਾਰਾ ਨਾਲ ਵੱਡੀ ਜਿੱਤ ਪ੍ਰਰਾਪਤ ਕਰਕੇ ਕੇਂਦਰ ‘ਚ ਸਰਕਾਰ ਬਣਾਏਗੀ ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ।