Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਟਰੰਪ ਨੇ ਭਾਰਤ ਵਿਰੋਧੀ ‘ਬੰਦੇ’ ਨੂੰ ਲਾਇਆ ਆਪਣਾ ਸੁਰੱਖਿਆ ਸਲਾਹਕਾਰ

By uscreative Published 1 min read

ਨਵੀਂ ਦਿੱਲੀ: ਬੀਤੇ 14 ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣਾ ਸੁਰੱਖਿਆ ਸਲਾਹਕਾਰ ਬਦਲਿਆ ਹੋਵੇ। ਇਸ ਵਾਰ ਉਨ੍ਹਾਂ ਜੌਨ ਬੋਲਟਨ ਨੂੰ ਆਪਣਾ ਕੌਮੀ ਸੁਰੱਖਿਆ ਸਲਾਹਕਾਰ ਚੁਣਿਆ ਹੈ।ਬੋਲਟਨ ਨੂੰ ਉਸ ਭਾਰਤ ਵਿਰੋਧੀ ਕਦਮ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਯੂ.ਐਨ.ਐਸ.ਸੀ. ਵਿੱਚ ਭਾਰਤ ਦੀ ਮੈਂਬਰੀ ਦਾ ਵਿਰੋਧ ਕੀਤਾ ਸੀ। ਜੌਨ ਬੋਲਟਨ ਨੇ ਆਪਣੇ ਚੀਨੀ ਹਮਰੁਤਬਾ ਨਾਲ ਮਿਲ ਕੇ ਭਾਰਤ ਦੀ ਦਾਅਵੇਦਾਰੀ ਖਿਲਾਫ਼ ਕੰਮ ਕੀਤਾ ਸੀ।ਜੌਨ ਦੀ ਨਿਯੁਕਤੀ ‘ਤੇ ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਕਾਰਲ ਬਿਲਡ ਨੇ ਹੈਰਾਨੀ ਵਿਖਾਈ ਹੈ। ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ- ਬੋਲਟਨ ਤੋਂ ਬਾਅਦ ਤਾਂ ਮੈਨੂੰ ਲੁਕਣ ਦੀ ਥਾਂ ਲੱਭਣੀ ਪਵੇਗੀ।ਐਚ.ਆਰ. ਮੈਕਮਾਸਟਰ ਦੀ ਥਾਂ ਹੁਣ ਜੌਨ ਬੋਲਟਨ ਅਮਰੀਕੀ ਰਾਸ਼ਟਰਪਤੀ ਦੇ ਨਵੇਂ ਸੁਰੱਖਿਆ ਸਲਾਹਕਾਰ ਹੋਣਗੇ। ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਟਰੰਪ ਮੈਕਮਾਸਟਰ ਨੂੰ ਹਟਾ ਸਕਦੇ ਹਨ। ਨਿੱਜੀ ਤੌਰ ‘ਤੇ ਮੈਕਮਾਸਟਰ ਦੇ ਨਾਲ ਉਨ੍ਹਾਂ ਦੇ ਸਬੰਧ ਠੀਕ ਨਹੀਂ ਰਹੇ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp