Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਟਰੂਡੋ ਸਰਕਾਰ ਦਾ ਵੱਡਾ ਐਲਾਨ, ਕੈਨੇਡਾ ‘ਚ ਹੁਣ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਮਿਲੇਗੀ ਤਨਖ਼ਾਹ

By Admin Published 2 min read

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਸਨਮਾਨ ਅਤੇ ਅਹੁਦੇ ਦੇਣ ਦੇ ਪੱਖ ‘ਚ ਹਨ। ਇਸ ਵਾਰ ਦਾ ‘ਮਹਿਲਾ ਦਿਵਸ’ ਕੈਨੇਡੀਅਨ ਔਰਤਾਂ ਲਈ ਬਹੁਤ ਖਾਸ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਆਪਣਾ ਬਜਟ ਪੇਸ਼ ਕੀਤਾ ਹੈ ਅਤੇ ਇਸ ‘ਚ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਆਪਣੇ ਤੀਜੇ ਬਜਟ ‘ਚ 14.5 ਫੀਸਦੀ ਹਿੱਸਾ ਔਰਤਾਂ ਦੇ ਵਿਕਾਸ ਲਈ ਤੈਅ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਨੌਕਰੀਆਂ ‘ਚ ਔਰਤਾਂ ਨੂੰ ਹੁਣ ਪੁਰਸ਼ਾਂ ਦੇ ਬਰਾਬਰ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਹੁਣ ਤਕ ਇੱਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਤਨਖ਼ਾਹ ਮਿਲਦੀ ਰਹੀ ਹੈ। ਔਰਤਾਂ ਨੂੰ ਹਰ ਖੇਤਰ ‘ਚ ਬਰਾਬਰੀ ਦਾ ਅਧਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨੋ ਨੇ ਪਿਛਲੇ ਦਿਨੀਂ ਕੁੱਲ 311.3 ਬਿਲੀਅਨ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਜਦਕਿ ਆਮਦਨੀ ਦੀ ਗੱਲ ਕੀਤੀ ਜਾਵੇ ਤਾਂ ਇਸ ਬਜਟ ਮੁਤਾਬਕ ਸਰਕਾਰ ਦੀ ਕੁੱਲ ਆਮਦਨ 293.5 ਬਿਲੀਅਨ ਡਾਲਰ ਰਹੇਗੀ, ਭਾਵ ਕਿ ਬਜਟ 17.8 ਬਿਲੀਅਨ ਡਾਲਰ ਦੇ ਘਾਟੇ ਦਾ ਹੈ। ਅਗਲੇ ਸਾਲ ਟਰੂਡੋ ਸਰਕਾਰ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ। ਕੈਨੇਡਾ ‘ਚ ਸਰਕਾਰ ਦਾ ਕਾਰਜਕਾਲ 4 ਸਾਲ ਦਾ ਹੁੰਦਾ ਹੈ। 2019 ਦੇ ਅਖੀਰ ‘ਚ ਇੱਥੇ ਚੋਣਾਂ ਹਨ। ਸ਼ਾਇਦ ਇਸੇ ਲਈ ਸਰਕਾਰ ਨੇ ਬਜਟ ‘ਚ ਲਿੰਗ ਬਰਾਬਰੀ ਰੱਖ ਕੇ ਔਰਤਾਂ ਨੂੰ ਬਰਾਬਰੀ, ਔਰਤਾਂ ਦੇ ਅਧਿਕਾਰ ਸੁਰੱਖਿਅਤ ਰੱਖਣ ਅਤੇ ਵਧੇਰੇ ਸ਼ਕਤੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਚਲਾਉਣ ਦਾ ਐਲਾਨ ਕੀਤਾ ਹੈ।
ਸਰਕਾਰੀ ਨੌਕਰੀਆਂ ‘ਚ ਹੁਣ ਇਕ ਅਹੁਦੇ ‘ਤੇ ਤਾਇਨਾਤ ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਤਨਖਾਹ ਮਿਲੇਗੀ। ਹੁਣ ਤਕ ਪੁਰਸ਼ਾਂ ਨੂੰ ਮਿਲਣ ਵਾਲੇ 100 ਡਾਲਰ ਦੇ ਮੁਕਾਬਲੇ ਔਰਤਾਂ ਨੂੰ 70 ਡਾਲਰ ਮਿਲਦੇ ਹਨ। ਨੌਕਰੀਆਂ ‘ਚ ਵੀ 50 ਫੀਸਦੀ ਕੋਟਾ ਔਰਤਾਂ ਲਈ ਹੋਵੇਗਾ।
ਔਰਤਾਂ ‘ਤੇ ਹਿੰਸਾ, ਜਿਨਸੀ ਸ਼ੋਸ਼ਣ ਜਾਂ ਛੇੜਛਾੜ ਨੂੰ ਰੋਕਣ ਲਈ ਅਗਲੇ 5 ਸਾਲਾਂ ‘ਚ 187 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਮਹਿਲਾ ਮਜ਼ਬੂਤੀਕਰਨ ਲਈ ਮਹਿਲਾ ਸੰਗਠਨ ਬਣਾਉਣ ਲਈ ਅਗਲੇ 5 ਸਾਲਾਂ ‘ਚ 100 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp