ਗੁਰਮੁਖੀ ਲਿਪੀ ਤੇ ਸ਼ਾਹਮੁਖੀ ਲਿਪੀ ‘ਚ ਪੰਜਾਬੀ ਸਾਹਿਤ ਰਚਣ ਵਾਲਾ ਜੰਮੂ ਦਾ ਪ੍ਰਸਿੱਧ ਲੇਖਕ ਖਾਲਿਦ ਹੁਸੈਨ ਆਖਦਾ ਹੈ ਕਿ ਜੰਮੂ ਖੇਤਰ ‘ਚ ਤਾਂ ਅੱਜ ਵੀ ਪੰਜਾਬੀ ਬੋਲਣ ਵਾਲਿਆਂ ਦੀ ਬਹੁੁਗਿਣਤੀ ਹੈ। ਇਹ ਲੋਕ ਭਾਵੇਂ ਗੁਰਮੁਖੀ ਪੰਜਾਬੀ ਨਾ ਪੜ੍ਹ ਸਕਦੇ ਹੋਣ ਪਰ ਉਨ੍ਹਾਂ ਦੀ ਬੋਲਚਾਲ ਦੀ ਜ਼ਬਾਨ ਮੁੱਖ ਰੂਪ ‘ਚ ਪੰਜਾਬੀ ਹੈ ਤੇ ਘਰਾਂ ਵਿਚ ਉਹ ਅਕਸਰ ਪੰਜਾਬੀ ਵਿਚ ਹੀ ਗੱਲ ਕਰਦੇ ਹਨ। ਜੰਮੂ ਸ਼ਹਿਰ ‘ਚ ਵਸਦਾ 80-90 ਹਜ਼ਾਰ ਦੇ ਕਰੀਬ ਇਸਾਈ ਭਾਈਚਾਰਾ ਮੁੱਖ ਰੂਪ ‘ਚ ਪੰਜਾਬੀ ਬੋਲਣ ਵਾਲਾ ਹੈ। ਰੇਡੀਓ ਜੰਮੂ ‘ਤੇ ਕਈ ਦਹਾਕੇ ਅਨਾਊਂਸਰ ਰਹੀ ਰੀਟਾ ਯੂਸਫ਼ ਯਾਦ ਕਰਦੀ ਹੈ ਕਿ ਰੇਡੀਓ ਜੰਮੂ ਤੋਂ ਉਸ ਵਲੋਂ ਪੰਜਾਬੀ ‘ਚ ਪ੍ਰਸਾਰਿਤ ਕੀਤਾ ਜਾਂਦਾ ‘ਗੁੱਡੀ’ ਪ੍ਰੋਗਰਾਮ ਬੇਹੱਦ ਮਕਬੂਲ ਹੋਇਆ ਸੀ ਤੇ ਕਈ ਸਾਲ ਚੱਲੇ ਇਸ ਪ੍ਰੋਗਰਾਮ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੰਮੂ ‘ਚ ਪੰਜਾਬੀ ਕੋਈ ਓਪਰੀ ਭਾਸ਼ਾ ਨਹੀਂ ਸਗੋਂ ਲੋਕਾਂ ਦੀ ਰਗ-ਰਗ ‘ਚ ਸਮਾਈ ਹੋਈ ਹੈ। ਜੰਮੂ ਸ਼ਹਿਰ ‘ਚ ਘੁੰਮਦਿਆਂ ਗੱਲਬਾਤ ਕਰਦਿਆਂ ਕੋਈ ਕਹਿ ਨਹੀਂ ਸਕਦਾ ਕਿ ਉਥੇ ਪੰਜਾਬੀ ਬੋਲਣ-ਸਮਝਣ ‘ਚ ਕਿਸੇ ਨੂੰ ਦਿੱਕਤ ਹੈ। ਜੰਮੂ ਖੇਤਰ ਦੇ ਪਾਕਿਸਤਾਨ ਤੇ ਪੰਜਾਬ ਨਾਲ ਲੱਗਦੇ ਸਰਹੱਦੀ ਖੇਤਰ ਰਾਜੌਰੀ, ਪੁਣਛ, ਆਰ.ਐੱਸ.ਪੁਰਾ, ਸਾਂਬਾ, ਕਠੂਆ ਖੇਤਰਾਂ ‘ਚ ਤਾਂ ਬਹੁਤ ਸਾਰੇ ਢਾਬਿਆਂ ਤੇ ਦੁਕਾਨਾਂ ਦੇ ਨਾਂਅ ਵੀ ਪੰਜਾਬੀ ਵਿਚ ਲਿਖੇ ਮਿਲਦੇ ਹਨ। ਪੰਜਾਬੀ ਸਾਹਿਤ ਸਭਾ ਆਰ.ਐੱਸ.ਪੁਰਾ ਦੇ ਪ੍ਰਧਾਨ ਹਰਜੀਤ ਸਿੰਘ ਉੱਪਲ ਦਾ ਕਹਿਣਾ ਹੈ ਕਿ ਜੰਮੂ ਦਾ ਸਾਰਾ ਪੇਂਡੂ ਖੇਤਰ ਪੰਜਾਬੀ ਬੋਲਣ ਤੇ ਸਮਝਣ ਵਾਲਾ ਹੈ। ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ‘ਚ ਪੰਜਾਬੀ ਗੀਤ ਗਾਏ ਜਾਂਦੇ ਹਨ। ਅਸਲ ਵਿਚ ਵੱਖ-ਵੱਖ ਥਾਵਾਂ ਉਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਪੰਜਾਬੀ ਦੀਆਂ ਹੀ ਉੱਪ ਭਾਸ਼ਾਵਾਂ ਹਨ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ