Skip to content
Monday, October 19, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਾਰਾਗੜ੍ਹੀ ਜੰਗ ਦੇ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੀਆਂ ਨਿਸ਼ਾਨੀਆਂ ਦੇਣ ਦੀ ਮੰਗ

By Admin Published 1 min read


ਐਬਟਸਫੋਰਡ, 9 ਸਤੰਬਰ (ਗੁਰਦੀਪ ਸਿੰਘ ਗਰੇਵਾਲ)-12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਜੰਗ ਵਿਚ ਸ਼ਹੀਦ ਹੋਏ ਬਿ੍ਟਿਸ਼ ਭਾਰਤੀ ਫ਼ੌਜ 36 ਸਿੱਖ ਰੈਜੀਮੈਂਟ ਦੇ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਗਿੱਲ ਦੇ ਕੈਨੇਡਾ ਰਹਿ ਰਹੇ ਪੜਪੋਤਰੇ ਉੱਘੇ ਪੱਤਰਕਾਰ ਰਸ਼ਪਾਲ ਸਿੰਘ ਗਿੱਲ ਤੇ ਧਰਮ ਸਿੰਘ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰਾਗੜ੍ਹੀ ਦੀ ਜੰਗ ਵਿਚ ਬਾਬਾ ਈਸ਼ਰ ਸਿੰਘ ਦੀ ਸ਼ਹੀਦੀ ਉਪਰੰਤ ਬਿ੍ਟਿਸ਼ ਸਰਕਾਰ ਵਲੋਂ ਐਲਾਨ ਕੀਤੇ ਗਏ ਸਨਮਾਨ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਜਾਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖ ਸਕਣ | ਉਨ੍ਹਾਂ ਦੱਸਿਆ ਕਿ ਉਸ ਵੇਲੇ ਦੀ ਬਿ੍ਟਿਸ਼ ਸਰਕਾਰ ਨੇ ਲੰਡਨ ਦੀ ਪਾਰਲੀਮੈਂਟ ਵਿਚ ਐਲਾਨ ਕੀਤਾ ਸੀ ਕਿ ਸਾਰਾਗੜ੍ਹੀ ਦੇ ਜੰਗ ਵਿਚ ਸ਼ਹੀਦ ਹੋਣ ਵਾਲੇ 21 ਫ਼ੌਜ ਦੇ ਜਵਾਨਾਂ ਤੇ ਇਕ ਸੇਵਾਦਾਰ ਨੂੰ ਆਰਡਰ ਆਫ਼ ਮੈਰਿਟ ਦਾ ਮੈਡਲ (ਸਮਾਨਅੰਤਰ ਵਿਕਟੋਰੀਆ ਕਰਾਸ) 2 ਮੁਰੱਬੇ ਜ਼ਮੀਨ ਤੇ 500 ਰੁਪਏ ਹਰ ਸ਼ਹੀਦ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ 123 ਸਾਲ ਬੀਤ ਜਾਣ ਦੇ ਬਾਅਦ ਪਰਿਵਾਰ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ ਵਾਂਝਾ ਹੈ |

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp