Skip to content
Monday, November 16, 2026 9°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਨੇ ਹਵਾਬਾਜ਼ੀ ਖੇਤਰ ‘ਚ ਮਾਰੀ ਵੱਡੀ ਮੱਲ: ਪੈਟਰੋਲ-ਡੀਜ਼ਲ ਤੋਂ ਬਿਨਾਂ ਉਡਾਇਆ ਦੁਨੀਆ ਦਾ ਪਹਿਲਾ ਯਾਤਰੀ ਜਹਾਜ਼

By Admin Published 2 min read
ਚੀਨ ਨੇ ਹਵਾਬਾਜ਼ੀ ਖੇਤਰ ‘ਚ ਮਾਰੀ ਵੱਡੀ ਮੱਲ: ਪੈਟਰੋਲ-ਡੀਜ਼ਲ ਤੋਂ ਬਿਨਾਂ ਉਡਾਇਆ ਦੁਨੀਆ ਦਾ ਪਹਿਲਾ ਯਾਤਰੀ ਜਹਾਜ਼

ਬੀਜਿੰਗ: ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਦਬਦਬਾ ਬਣਾਉਣ ਤੋਂ ਬਾਅਦ ਹੁਣ ਚੀਨ ਹਵਾਈ ਸਫ਼ਰ ਦੀ ਦੁਨੀਆ ਵਿੱਚ ਵੀ ਇਨਕਲਾਬ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਦੀ ਸਰਕਾਰੀ ਜਹਾਜ਼ ਨਿਰਮਾਤਾ ਕੰਪਨੀ ਕਾਮੈਕ (COMAC) ਵੱਲੋਂ ਬਣਾਏ ਗਏ ਦੁਨੀਆ ਦੇ ਪਹਿਲੇ ਇਲੈਕਟ੍ਰਿਕ ਯਾਤਰੀ ਜਹਾਜ਼ CE-25A ਨੇ ਪਹਿਲੀ ਵਾਰ ਪਾਇਲਟ ਨਾਲ ਸਫਲ ਪ੍ਰੀਖਣ ਉਡਾਣ ਭਰੀ ਹੈ। ਇਹ ਇਤਿਹਾਸਕ ਪ੍ਰੀਖਣ 14 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਨਡੋਂਗ ਸੂਬੇ ਦੇ ਬਿਨਝੌ ਵਿਖੇ ਕੀਤਾ ਗਿਆ, ਜਿਸਨੂੰ ਭਵਿੱਖ ਦੀ ਵਾਤਾਵਰਣ ਪੱਖੀ ਹਵਾਬਾਜ਼ੀ ਤਕਨੀਕ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਸ ਈਕੋ-ਫਰੈਂਡਲੀ (ਵਾਤਾਵਰਣ ਪੱਖੀ) ਜਹਾਜ਼ ਦੀਆਂ ਖਾਸੀਅਤਾਂ ਹੈਰਾਨ ਕਰਨ ਵਾਲੀਆਂ ਹਨ। 19 ਯਾਤਰੀਆਂ ਨੂੰ ਬਿਠਾਉਣ ਦੀ ਸਮਰੱਥਾ ਵਾਲਾ ਇਹ ਜਹਾਜ਼ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਅਤੇ ਇੱਕ ਵਾਰ ਚਾਰਜ ਹੋਣ 'ਤੇ ਕਰੀਬ 400 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦਾ ਹੈ। ਪ੍ਰੀਖਣ ਦੌਰਾਨ ਜਹਾਜ਼ 16 ਮਿੰਟ ਤੋਂ ਵੱਧ ਸਮਾਂ ਹਵਾ ਵਿੱਚ ਰਿਹਾ ਅਤੇ ਕਰੀਬ 60.4 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦੌਰਾਨ ਜਹਾਜ਼ ਵਿੱਚ ਦੋ ਪਾਇਲਟ ਅਤੇ ਇੱਕ ਫਲਾਈਟ ਇੰਜੀਨੀਅਰ ਮੌਜੂਦ ਸਨ, ਅਤੇ ਸਾਰੀਆਂ ਪ੍ਰਣਾਲੀਆਂ ਨੇ ਬਿਲਕੁਲ ਸਹੀ ਢੰਗ ਨਾਲ ਕੰਮ ਕੀਤਾ।

ਇਸ ਜਹਾਜ਼ ਨੂੰ ਖਾਸ ਤੌਰ 'ਤੇ ਸ਼ਹਿਰਾਂ ਵਿਚਾਲੇ ਯਾਤਰੀ ਢੋਆ-ਢੁਆਈ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸਦੀ ਅਧਿਕਤਮ ਉਡਾਣ ਸਮਰੱਥਾ 2,400 ਮੀਟਰ ਦੀ ਉਚਾਈ ਤੱਕ ਹੈ। ਪਾਇਲਟ ਨਾਲ ਉਡਾਣ ਭਰਨ ਤੋਂ ਪਹਿਲਾਂ, CE-25A ਨੇ ਬਿਨਾਂ ਪਾਇਲਟ ਦੇ 19 ਸਫਲ ਉਡਾਣਾਂ ਪੂਰੀਆਂ ਕੀਤੀਆਂ ਸਨ। ਹਾਲਾਂਕਿ, ਚੀਨ ਦੇ ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ (CAAC) ਨੇ ਇਸਦੀ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਕਮਰਸ਼ੀਅਲ (ਵਪਾਰਕ) ਯਾਤਰੀ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਇਸਨੂੰ ਜ਼ਰੂਰੀ ਤਕਨੀਕੀ ਅਤੇ ਸੁਰੱਖਿਆ ਮਾਪਦੰਡ ਪੂਰੇ ਕਰਨੇ ਪੈਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp