Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਜੂਨ 1984 ਦੇ ਘੱਲੂਘਾਰੇ ਦੇ ਰੋਸ ਵਜੋਂ ਭਾਰਤੀ ਕੌਸਲੇਂਟ ਫਰੈਂਕਫਰਟ ਮੂਹਰੇ ਰੋਸ ਮੁਜ਼ਾਹਰਾ

By Admin Published 2 min read

ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫਰੈਂਕਫਰਟ, (ਸੰਦੀਪ ਕੌਰ ਮਿਆਣੀ)-ਭਾਰਤ ਸਰਕਾਰ ਦੁਆਰਾ ਵਰਤਾਏ ਜੂਨ ’84 ਦੇ ਘੱਲੂਘਾਰੇ ਦੀ 32ਵੀਂ ਵਰ੍ਹੇਗੰਢ ਮੌਕੇ ਜਰਮਨੀ ਦੇ ਸਿੱਖਾਂ, ਪੰਥਕ ਜਥੇਬੰਦੀਆਂ ਬੱਬਰ ਖਾਲਸਾ, ਸਿੱਖ ਫੈਡਰੇਸ਼ਨ ਜਰਮਨੀ, ਦਲ ਖਾਲਸਾ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ , ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਫਰੈਂਕਫਰਟ ਵਿਖੇ ਭਾਰਤੀ ਕੌਂਸਲੇਟ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਫਰੈਂਕਫੋਰਟ ਮੇਨ ਰੇਲਵੇ ਸਟੇਸ਼ਨ ਤੋਂ ਚੱਲ ਕੇ ਭਾਰਤੀ ਕੌਂਸਲੇਟ ਦੇ ਸਾਹਮਣੇ ਪਹੁੰਚੀਆਂ ਸੰਗਤਾਂ ਨੇ ’84 ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਅਤੇ ਬੁਲਾਰਿਆਂ ਨੇ ਆਪਣੇ ਵਿਚਾਰ ਅਤੇ ’84 ਦੀਆਂ ਦਰਦ ਭਰੀਆਂ ਭਾਵਨਾਵਾਂ ਤੋਂ ਸਭ ਨੂੰ ਉਜਾਗਰ ਕਰਵਾਇਆ । ਪੰਥਕ ਬੁਲਾਰਿਆਂ ਵਿਚ ਭਾਈ ਭੁਪਿੰਦਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਮਨਹਾਈਮ, ਸਿੱਖ ਸੰਘਰਸ਼ ਡਾਟ ਕੌਮ ਦੇ ਭਾਈ ਗੁਰਚਰਨ ਸਿੰਘ ਗੁਰਾਇਆ, ਮਨਜਿੰਦਰ ਸਿੰਘ ਬਾਜਵਾ, ਇਰਫਾਨ ਬਾਨੀ (ਜੰਮੂ-ਕਸ਼ਮੀਰ ਫਰੰਟ), ਭਾਈ ਸਤਨਾਮ ਸਿੰਘ ਬੱਬਰ, ਭਾਈ ਸੋਹਣ ਸਿੰਘ ਕੰਗ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਪ੍ਰਗਟ ਸਿੰਘ ਨਿੱਝਰ, ਭਾਈ ਗੁਰਵਿੰਦਰ ਸਿੰਘ ਗੋਲਡੀ, ਭਾਈ ਗੁਰਪਿੰਦਰ ਸਿੰਘ ਬੱਬਰ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਜੀਤ ਸਿੰਘ ਤੇ ਭਾਈ ਅਰਸ਼ਪ੍ਰੀਤ ਸਿੰਘ, ਭਾਈ ਜਤਿੰਦਰਵੀਰ ਸਿੰਘ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਪਾਲ ਸਿੰਘ, ਭਾਈ ਬਲਕਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਫਰੈਂਕਫਰਟ, ਭਾਈ ਨਰਿੰਦਰ ਸਿੰਘ ਘੋਤੜਾ ਸਾਬਕਾ ਪ੍ਰਧਾਨ ਗੁਰਦੁਆਰਾ ਫਰੈਂਕਫਰਟ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਸਵੰਤ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ ਸ਼ਾਮਿਲ ਸਨ । ਸਟੇਜ ਦੀ ਸੇਵਾ ਗੁਰਦਿਆਲ ਸਿੰਘ ਲਾਲੀ ਨੇ ਨਿਭਾਈ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp