Ad-Time-For-Vacation.png

ਜੁਝਾਰੂ ਧਾਵੀ ਵਜੋਂ ਉੱਭਰਦਾ ਕਬੱਡੀ ਖਿਡਾਰੀ : ਬਿੱਲਾ ਕੋਠੇ ਜੱਟਾਂ

ਸਮੇਂ ਦੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦਿਆਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਨੇ ਪੰਜਾਬ ਦੇ ਵਾਹੇ ਹੋਏ ਖੁੱਲ੍ਹੇ ਖੇਤਾਂ ਤੋਂ 2ਲੈ ਕੇ ਕੈਨੇਡਾ, ਅਮਰੀਕਾ ਵਰਗੇ ਅਤਿ ਵਿਕਸਤ ਮੁਲਕਾਂ ਦੇ ਖੇਡ ਮੈਦਾਨਾਂ ‘ਚ ਧੁੰਮਾਂ ਪਾਈਆਂ ਹਨ। ਪੰਜਾਬੀਆਂ ਦੇ ਸੰਜੀਦਾ ਯਤਨਾਂ ਸਦਕਾ ਅੱਜ ਕਬੱਡੀ ਲੱਖਾਂ-ਕਰੋੜਾਂ ਦੀ ਹੋ ਕੇ ਪੂਰੀ ਦੁਨੀਆ ‘ਚ ਆਪਣਾ ਝੰਡਾ ਬੁਲੰਦ ਕਰ ਰਹੀ ਹੈ। ਕਬੱਡੀ ਦੀ ਪੂਰੀ ਦੁਨੀਆ ‘ਚ ਚੜ੍ਹਤ ਹੋਣ ਕਰਕੇ ਇਹ ਨਵੀਂ ਪੀੜ੍ਹੀ ਲਈ ਵੀ ਆਕਰਸ਼ਣ ਦਾ ਸਬੱਬ ਬਣੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਕੋਲ ਪੈਂਦੇ ਪਿੰਡ ਕੋਠੇ ਜੱਟਾਂ ‘ਚ ਸੰਤੋਖ ਸਿੰਘ ਤੇ ਮਨਜੀਤ ਕੌਰ ਦੇ ਸਾਧਾਰਨ ਜਿਹੇ ਪਰਿਵਾਰ ‘ਚ ਜਨਮਿਆ ਵਰਿੰਦਰ ਸਿੰਘ ਬਿੱਲਾ ਆਪਣੇ ਕਬੱਡੀ ਖੇਡਣ ਦੇ ਸ਼ੌਕ ਨੂੰ ਆਪਣਾ ਆਦਰਸ਼ ਮੰਨ ਕੇ ਇਲਾਕੇ ‘ਚ ਜੁਝਾਰੂ ਧਾਵੀ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ। ਕਬੱਡੀ ਖੇਡਣ ਦੀ ਚੇਟਕ ਉਸ ਨੂੰ ਕੱਲਰ ਖਾਲਸਾ ਸੀ: ਸੈ: ਸਕੂਲ ਹਰਿਆਣਾ ਵਿਖੇ ਪ੍ਰਿੰਸੀਪਲ ਹਰਜਿੰਦਰ ਸਿੰਘ ਤੇ ਕੋਚ ਅਮਨਦੀਪ ਸਿੰਘ ਸਾਹਬੀ ਦੀ ਦੇਖ-ਰੇਖ ‘ਚ ਕਬੱਡੀ ਨੈਸ਼ਨਲ ਸਟਾਈਲ ਖੇਡਦਿਆਂ ਲੱਗੀ। ਸਕੂਲ ਦੇ ਜ਼ੋਨ ਤੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ‘ਚ ਬਿਹਤਰੀਨ ਖੇਡ ਦਿਖਾਉਂਦਾ ਬਿੱਲਾ 2013 ਤੋਂ 55 ਕਿਲੋ ਵਰਗ ‘ਚ ਪਿੰਡ ਤੱਗੜ ਦੀ ਟੀਮ ਵੱਲੋਂ ਬਤੌਰ ਧਾਵੀ ਖੇਡਣ ਲੱਗਾ ਤੇ ਫਿਰ 65 ਕਿਲੋ, 75 ਕਿਲੋ ਦੇ ਵਰਗ ‘ਚ ਖੇਡਦਾ-ਖੇਡਦਾ ਓਪਨ ਵਰਗ ਤੱਕ ਪਹੁੰਚ ਗਿਆ ਹੈ। ਕੁਦਰਤ ਵੱਲੋਂ ਬਖ਼ਸ਼ੇ ਸਰੀਰਕ ਬਲ ਤੇ ਦਿਮਾਗੀ ਚੁਸਤੀ ਨੂੰ ਬਿੱਲੇ ਨੇ ਕਬੱਡੀ ਖੇਡ ‘ਚ ਦੂਜੀ ਟੀਮ ‘ਤੇ ਧਾਵਾ ਕਰਨ ਵਾਲੀ ਰਮਜ਼ ਨੂੰ ਆਪਣੀ ਖੇਡ ਸ਼ੈਲੀ ਦਾ ਹਿੱਸਾ ਬਣਾਇਆ ਹੈ।

ਧਾਵੀ ਕਾਲਾ : ਰਸੂਲਪੁਰ ਦੀ ਖੇਡ ਨੂੰ ਆਦਰਸ਼ ਮੰਨਣ ਵਾਲੇ ਬਿੱਲੇ ਨੇ ਪਿੰਡ ਤੱਗੜ ਦੇ ਕਬੱਡੀ ਖਿਡਾਰੀਆਂ ਰਾਜਾ ਤੱਗੜ, ਲੋਗੜ ਤੇ ਜੁਗਰਾਜ ਸੰਧਰ ਤੋਂ ਚੰਗੀ ਕਬੱਡੀ ਖੇਡਣ ਦੇ ਦਾਅ-ਪੇਚ ਸਿੱਖੇ ਹਨ, ਜਦ ਕਿ ਉਸ ਦੇ ਆਪਣੇ ਹੀ ਪਿੰਡ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਜਾਫੀ ਲੱਖਾ ਕੋਠੇ ਜੱਟਾਂ ਦੀ ਵਧੀਆ ਕਬੱਡੀ ਖੇਡ ਨੇ ਉਸ ਨੂੰ ਇਸ ਖੇਡ ਲਈ ਪ੍ਰੇਰਿਤ ਕੀਤਾ ਹੈ। ਬਿਜਲੀ ਬੋਰਡ ‘ਚ ਸੇਵਾਵਾਂ ਨਿਭਾਅ ਰਹੇ ਕਬੱਡੀ ਖਿਡਾਰੀ ਬਲਵੀਰ ਸਿੰਘ ਵੀਰਾ ਨੇ ਬਿੱਲੇ ਨੂੰ ਜਿੱਥੇ ਵਧੀਆ ਕਬੱਡੀ ਖੇਡਣ ਦੇ ਗੁਰ ਸਿਖਾਏ, ਨਾਲ ਹੀ ਜਿਸਮਾਨੀ ਮਜ਼ਬੂਤੀ ਲਈ ਚੰਗੀ ਖੁਰਾਕ ਦਾ ਪ੍ਰਬੰਧ ਵੀ ਕਰਵਾਇਆ। ਪਿੰਡ ਕੋਠੇ ਜੱਟਾਂ ਦੇ ਹੀ ਸੇਵਾ ਮੁਕਤ ਪੀ. ਟੀ. ਆਈ. ਕੁਲਦੀਪ ਸਿੰਘ ਤੇ ਉਨ੍ਹਾਂ ਦੇ ਇੰਗਲੈਂਡ ਵਸਦੇ ਸਪੁੱਤਰ ਸਤਿੰਦਰ ਸਿੰਘ ਨੇ ਵੀ ਬਿੱਲੇ ਦੇ ਖੇਡਣ ਦੇ ਸ਼ੌਕ ਨੂੰ ਜਾਰੀ ਰੱਖਣ ਲਈ ਮਾਲੀ ਮਦਦ ਕਰਕੇ ਵਡਮੁੱਲਾ ਯੋਗਦਾਨ ਪਾਇਆ ਹੈ। ਬਿੱਲਾ ਕੋਠੇ ਜੱਟਾਂ ਪਿਛਲੇ ਕਰੀਬ 3 ਸਾਲ ਤੋਂ ਜੁਝਾਰੂ ਧਾਵੀ ਵਜੋਂ ਖੇਡਦਾ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਸਿਆਲਾਂ ਦੇ ਇਸ ਸੀਜ਼ਨ ‘ਚ ਬਿੱਲੇ ਨੇ ਲਗਾਤਾਰ ਆਪਣੀ ਟੀਮ ਵੱਲੋਂ ਕਬੱਡੀਆਂ ਪਾਈਆਂ ਹਨ। ਉਸ ਦੀ ਵਧੀਆ ਖੇਡ ਨੂੰ ਦੇਖਦਿਆਂ ਹਰਿਆਣਾ ਦੇ ਦੁਸਹਿਰੇ ਮੌਕੇ ਟੂਰਨਾਮੈਂਟ ਦੌਰਾਨ ਉਸ ਨੂੰ ਘਿਓ ਦਾ ਪੀਪਾ ਤੇ ਦਸੂਹੇ ਦੇ ਸਦਰਪੁਰ ਕਬੱਡੀ ਟੂਰਨਾਮੈਟ ‘ਚ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.