Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Blog

ਰੀਓ ਦੀਆਂ ਉਲੰਪਿਕ ਖੇਡਾਂ ਦਾ ਤਬਸਰਾ

By Admin Published 4 min read

ਰੀਓ-2016 ਦੀ ਉਲੰਪਿਕ ਮਿਸ਼ਾਲ 21 ਅਪ੍ਰੈਲ, 2016 ਨੂੰ ਪੁਰਾਤਨ ਉਲੰਪਿਕ ਖੇਡਾਂ ਦੇ ਖੰਡਰਾਂ ਵਿਚੋਂ ਜਗਾਈ ਗਈ। ਯੂਨਾਨ ਵਿਚ 2235 ਕਿਲੋਮੀਟਰ ਦਾ ਰੀਲੇਅ ਸਫ਼ਰ ਕਰਨ ਤੋਂ ਬਾਅਦ ਜਨੇਵਾ ਤੇ ਲੁਸਾਨੇ ਹੁੰਦੀ ਹੋਈ ਬ੍ਰਾਜ਼ੀਲ ਪੁੱਜੀ, ਜਿਥੇ ਉਹ ਵੱਖ-ਵੱਖ ਸ਼ਹਿਰਾਂ ਵਿਚ ਘੁਮਾਈ ਜਾ ਰਹੀ ਹੈ। ਉਹਦੇ ਨਾਲ 5 ਅਗਸਤ ਨੂੰ ਰੀਓ ਡੀ ਜਨੀਰੋ ਦੇ ਮਾਰਾਕਾਨਾ ਸਟੇਡੀਅਮ ਵਿਚ 31ਵੀਆਂ ਉਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ, ਜੋ 21 ਅਗਸਤ ਖੇਡਾਂ ਸਮਾਪਤ ਹੋਣ ਤੱਕ ਜਗਦੀ ਰਹੇਗੀ। ਪਲ-ਪਲ ਦੀਆਂ ਖ਼ਬਰਾਂ ਆ ਰਹੀਆਂ ਹਨ ਕਿ ਖੇਡਾਂ ਸ਼ੁਰੂ ਹੋਣ ਵਿਚ ਹੁਣ 75 ਦਿਨ ਰਹਿ ਗਏ, ਹੁਣ 74, ਹੁਣ 73 ਦਿਨ 12 ਘੰਟੇ 15 ਮਿੰਟ 13 ਸੈਕੰਡ ਤੇ ਹੁਣ…। ਦਿਨੋਂ-ਦਿਨ ਇਨ੍ਹਾਂ ਖੇਡਾਂ ਦੀਆਂ ਖ਼ਬਰਾਂ ਵਧਦੀਆਂ ਜਾਣਗੀਆਂ।

ਉਲੰਪਿਕ ਖੇਡਾਂ ਹਰ ਲੀਪ ਦੇ ਸਾਲ ਵਿਸ਼ਵ ਦੇ ਵੱਖ-ਵੱਖ ਸ਼ਹਿਰਾਂ ਵਿਚ ਹੁੰਦੀਆਂ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਐਤਕੀਂ ਇਹ ਬ੍ਰਾਜ਼ੀਲ ਦੇ ਸ਼ਹਿਰ ਰੀਓ-ਡੀ-ਜਨੀਰੋ ਵਿਚ 5 ਅਗਸਤ ਤੋਂ 21 ਅਗਸਤ ਤੱਕ ਭਰੇਗਾ, ਜਿਸ ਵਿਚ 207 ਮੁਲਕਾਂ ਦੇ 10500 ਚੋਣਵੇਂ ਖਿਡਾਰੀ ਭਾਗ ਲੈਣਗੇ। 28 ਸਪੋਰਟਸ ਦੇ 41 ਡਿਸਿਪਲਿਨਜ਼ ਵਿਚ 306 ਈਵੈਂਟਾਂ ਦੇ ਮੁਕਾਬਲੇ ਹੋਣਗੇ। ਜਿੱਤਣ ਲਈ ਮੈਡਲਾਂ ਦੇ 306 ਸੈੱਟ ਹਨ। ਖਿਡਾਰੀਆਂ ਦਾ ਸਭ ਤੋਂ ਵੱਡਾ ਦਲ ਮੇਜ਼ਬਾਨ ਮੁਲਕ ਬ੍ਰਾਜ਼ੀਲ (431) ਦਾ ਹੋਵੇਗਾ। ਉਸ ਤੋਂ ਘੱਟ ਦਲ ਅਮਰੀਕਾ (360), ਆਸਟ੍ਰੇਲੀਆ (348), ਫਰਾਂਸ (305) ਤੇ ਰੂਸ (300) ਦੇ ਹੋਣਗੇ। ਚੀਨ ਦੇ 279 ਤੇ ਭਾਰਤ ਦੇ 91 ਖਿਡਾਰੀ ਭਾਗ ਲੈਣਗੇ। 2008 ਵਿਚ ਬੀਜਿੰਗ ਦੀਆਂ ਉਲੰਪਿਕ ਖੇਡਾਂ ਵਿਚੋਂ ਸਭ ਤੋਂ ਵੱਧ ਤਗਮੇ ਚੀਨ ਨੇ ਜਿੱਤੇ ਸਨ, ਦੂਜੇ ਥਾਂ ਅਮਰੀਕਾ ਰਿਹਾ ਸੀ। 2012 ਵਿਚ ਲੰਡਨ ਦੀਆਂ ਖੇਡਾਂ ਸਮੇਂ ਅਮਰੀਕਾ ਉਪਰ ਆ ਗਿਆ, ਚੀਨ ਦੂਜੇ ਥਾਂ ਜਾ ਪਿਆ।

ਮਾਡਰਨ ਉਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਸ਼ੁਰੂ ਹੋਈਆਂ। 1900 ਵਿਚ ਪੈਰਿਸ, 04 ਸੇਂਟ ਲੂਈਸ, 08 ਲੰਡਨ ਤੇ 12 ਸਟਾਕਹੋਮ ਵਿਚ ਹੋਣ ਪਿੱਛੋਂ 16 ਵਿਚ ਹੋ ਨਹੀਂ ਸਕੀਆਂ, ਕਿਉਂਕਿ ਵਿਸ਼ਵ ਜੰਗ ਲੱਗ ਗਈ ਸੀ। 20 ਵਿਚ ਐਂਟਵਰਪ, 24 ਪੈਰਿਸ, 28 ਐਮਸਟਰਡਮ, 32 ਲਾਸ ਏਂਜਲਸ ਤੇ 36 ਬਰਲਿਨ ਵਿਚ ਹੋਈਆਂ। 40 ਤੇ 44 ਦੀਆਂ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। 48 ਵਿਚ ਲੰਡਨ, 52 ਹੈਲਸਿੰਕੀ, 56 ਮੈਲਬੌਰਨ, 60 ਰੋਮ ਤੇ 64 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ ਵਿਚ ਹੋਈਆਂ। ਐਮਸਟਰਡਮ ਤੋਂ ਟੋਕੀਓ ਤੱਕ 8 ਉਲੰਪਿਕਸ ਵਿਚੋਂ ਇੰਡੀਆ ਨੇ ਹਾਕੀ ਦੇ 7 ਸੋਨ ਤਗਮੇ ਤੇ 1 ਚਾਂਦੀ ਦਾ ਤਗਮਾ ਜਿੱਤਿਆ। 1968 ਵਿਚ ਮੈਕਸੀਕੋ, 72 ਮਿਊਨਿਖ, 76 ਮੌਂਟਰੀਅਲ, 80 ਮਾਸਕੋ, 84 ਲਾਸ ਏਂਜਲਸ, 88 ਸਿਓਲ, 92 ਬਾਰਸੀਲੋਨਾ, 96 ਐਟਲਾਂਟਾ, 2000 ਸਿਡਨੀ, 04 ਏਥਨਜ਼, 08 ਬੀਜਿੰਗ ਤੇ 12 ਵਿਚ ਇਹ ਖੇਡਾਂ ਲੰਡਨ ਵਿਚ ਹੋਈਆਂ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿਚ 28 ਉਲੰਪਿਕ ਖੇਡਾਂ ਵਿਚੋਂ ਕੇਵਲ 3 ਵਾਰ ਇਹ ਖੇਡਾਂ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ ਤੇ ਤੀਜੀ ਵਾਰ ਬੀਜਿੰਗ ਵਿਚ। 2016 ਦੀਆਂ ਉਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਦੇ ਸ਼ਹਿਰ ਰੀਓ-ਡੀ-ਜਨੀਰੋ ਵਿਚ ਹੋ ਰਹੀਆਂ ਹਨ। 2020 ਦੀਆਂ ਖੇਡਾਂ ਦੂਜੀ ਵਾਰ ਟੋਕੀਓ ਵਿਚ ਹੋਣਗੀਆਂ।
ਪੈਰਿਸ ਤੇ ਲਾਸ ਏਂਜਲਸ ਦੋ ਐਸੇ ਸ਼ਹਿਰ ਹਨ, ਜਿਥੇ ਦੋ-ਦੋ ਵਾਰ ਉਲੰਪਿਕ ਖੇਡਾਂ ਹੋਈਆਂ। ਲੰਡਨ ਐਸਾ ਸ਼ਹਿਰ ਹੈ ਜਿਥੇ ਤਿੰਨ ਵਾਰ ਖੇਡਾਂ ਹੋਈਆਂ। ਭਾਰਤ ਅਜੇ ਉਲੰਪਿਕ ਖੇਡਾਂ ਕਰਾਉਣ ਦੇ ਨੇੜੇ ਵੀ ਨਹੀਂ ਢੁੱਕਾ। 2016 ਦੀਆਂ ਖੇਡਾਂ ਕਰਾਉਣ ਲਈ ਰੀਓ ਦੇ ਮੁਕਾਬਲੇ ਸ਼ਿਕਾਗੋ, ਟੋਕੀਓ ਤੇ ਮੈਡਰਿਡ ਸ਼ਹਿਰ ਸਨ। ਉਲੰਪਿਕ ਖੇਡਾਂ ਅਲਾਟ ਕਰਨ ਲਈ 2 ਅਕਤੂਬਰ 2009 ਨੂੰ ਕੋਪਨਹੈਗਨ ਵਿਚ ਵੋਟਾਂ ਪਈਆਂ ਤਾਂ ਕੌਮਾਂਤਰੀ ਉਲੰਪਿਕ ਕਮੇਟੀ ਦੀ ਜਨਰਲ ਬਾਡੀ ਦੇ ਮੈਂਬਰਾਂ ਨੇ ਰੀਓ ਨੂੰ ਜਿਤਾ ਦਿੱਤਾ।

ਰੀਓ ਡੀ ਜਨੀਰੋ ਨੇ 2009 ਤੋਂ ਹੀ ਉਲੰਪਿਕ ਖੇਡਾਂ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੇ ਉਲੰਪਿਕ ਖੇਡਾਂ ਬ੍ਰਾਜ਼ੀਲ ਜਾ ਕੇ ਵੇਖਣੀਆਂ ਹਨ, ਉਨ੍ਹਾਂ ਦੀ ਜਾਣਕਾਰੀ ਲਈ ਦੱਸਣਾ ਉਚਿਤ ਹੋਵੇਗਾ ਕਿ ਖੇਡ ਪ੍ਰਬੰਧਕਾਂ ਨੇ 75 ਲੱਖ ਟਿਕਟਾਂ ਛਾਪੀਆਂ ਸਨ, ਜਿਨ੍ਹਾਂ ‘ਚੋਂ ਵਧੇਰੇ ਵਿਕ ਚੁੱਕੀਆਂ ਤੇ ਬਾਕੀ ਵਿਕ ਰਹੀਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp