Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

ਭਾਰਤ ਨੂੰ ਹੋ ਸਕਦੈ 49.47 ਅਰਬ ਡਾਲਰ ਦਾ ਨੁਕਸਾਨ : ਸੰਯੁਕਤ ਰਾਸ਼ਟਰ

By Admin Published 1 min read

ਨਿਊਯਾਰਕ — ਜਲਵਾਯੂ ਤਬਦੀਲੀ ਅਤੇ ਜਨਸੰਖਿਆ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਭਵਿੱਖ ‘ਚ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਚੀਨ ਤੋਂ ਬਾਅਦ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ) ‘ਚ ਸਭ ਤੋਂ ਜ਼ਿਆਦਾ 49.47 ਅਰਬ ਡਾਲਰ ਦੀ ਕਮੀ ਆ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਨਸੰਖਿਆ ਵਾਧਾ ਤੇ ਜਲਵਾਯੂ ਤਬਦੀਲੀ ਦੇ ਕਾਰਨ ਫਸਲਾਂ ਦੀ ਪੈਦਾਵਾਰ ‘ਚ ਗਿਰਾਵਟ ਹੋਣ ਨਾਲ ਭਵਿੱਖ ‘ਚ ਜੇਕਰ ਖੁਰਾਕ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਹੈ ਤਾਂ ਭਾਰਤ ਦੇ ਜੀ. ਡੀ. ਪੀ. ਨੂੰ 49.47 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ, ਭਵਿੱਖ ‘ਚ ਖੁਰਾਕ ਪਦਾਰਥਾਂ ਦੀ ਮੰਗ ਅਸੰਤੁਲਿਤ ਹੋਣ ਨਾਲ ਪੂਰੀ ਦੁਨੀਆ ‘ਚ ਖੁਰਾਕ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧਾ ਹੋਣ ਦਾ ਖਦਸ਼ਾ ਹੈ। ਜਨਸੰਖਿਆ ਅਤੇ ਆਮਦਨ ‘ਚ ਵਾਧਾ ਹੋਣ ਨਾਲ ਖੁਰਾਕ ਪਦਾਰਥਾਂ ਦੀ ਮੰਗ ਵਧੇਗੀ । ਉਥੇ ਹੀ, ਜਲਵਾਯੂ ਤਬਦੀਲੀ ਅਤੇ ਕੁਦਰਤੀ ਸੋਮਿਆਂ ਜਿਵੇਂ ਪਾਣੀ ਅਤੇ ਜ਼ਮੀਨ ਦੀ ਉਪਲਬਧਤਾ ਘੱਟ ਹੋਣ ਨਾਲ ਇਸ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp