ਡਾਲਰ ਮੁਕਾਬਲੇ ਹੋਰ ਕਮਜ਼ੋਰ ਹੋਇਆ ਰੁਪਿਆ, 18 ਪੈਸੇ ਡਿੱਗਿਆ
ਮੁੰਬਈ— ਰੁਪਏ ‘ਚ ਲਗਾਤਾਰ 9ਵੇਂ ਦਿਨ ਗਿਰਾਵਟ ਬਰਕਰਾਰ ਰਹੀ। ਡਾਲਰ ਦੇ ਮੁਕਾਬਲੇ ਰੁਪਿਆ 18 ਪੈਸਿਆਂ ਤੋਂ ਵਧ ਡਿੱਗ ਕੇ ਢਾਈ ਮਹੀਨਿਆਂ ਦੇ ਹੇਠਲੇ ਪੱਧਰ 67.92 ‘ਤੇ ਆ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਦਰਾਮਦ ਕਰਤਾਵਾਂ ਅਤੇ ਬੈਂਕਾਂ ਵੱਲੋਂ ਲਗਾਤਾਰ ਮੰਗ ਅਤੇ ਹੋਰ ਕਰੰਸੀਆਂ ਦੇ ਮੁਕਾਬਲੇ ਡਾਲਰ ‘ਚ ਤੇਜ਼ੀ ਕਾਰਨ ਰੁਪਏ ‘ਤੇ ਦਬਾਅ ਪਿਆ।



