ਕੁਲਵਿੰਦਰ ਸਿੰਘ ਰਾਏ, ਖੰਨਾ : ਯੂਥ ਕਲੱਬ ਖੰਨਾ ਵੱਲੋਂ ਸੀਨੀਅਰ ਜ਼ਿਲ੍ਹਾ ਖੋ-ਖੋ ਚੈਂਪੀਅਨਸ਼ਿਪ ਪਿੰ੍ਸੀਪਲ ਨਰੇਸ਼ ਚੰਦ ਖੇਡ ਸਟੇਡੀਅਮ ‘ਚ ਕਰਵਾਈ ਗਈ। ਇਸ ਟੂਰਨਾਮੈਂਟ ‘ਚ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦੇ ਲਈ ਮੁੱਖ ਮਹਿਮਾਨ ਵਜੋਂ ਕੁਲਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਲੁਧਿਆਣਾ ਪਹੁੰਚੇ ਤੇ ਆਸ਼ੀਰਵਾਦ ਦਿੰਦਿਆਂ ਖਿਡਾਰੀਆਂ ਨੂੰ ਭਵਿੱਖ ‘ਚ ਹੋਰ ਵੀ ਵਧੀਆ ਖੇਡ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਟੂਰਨਾਮੈਂਟ ‘ਚ ਲੜਕੀਆਂ ਦੀਆਂ 12 ਟੀਮਾਂ ਤੇ ਲੜਕਿਆਂ ਦੀਆਂ 15 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ‘ਚ ਲੜਕੀਆਂ ‘ਚ ਸਹਿਜੋ ਮਾਜਰਾ ਕਲੱਬ ਨੇ ਪਹਿਲਾ ਸਥਾਨ, ਦੈਹਿੜੂ ਹਾਈ ਸਕੂਲ ਕਲੱਬ ਦੂਸਰੇ ਸਥਾਨ ਤੇ ਸੀਨੀਅਰ ਸੈਕੰਡਰੀ ਸਕੂਲ ਬੀਜਾ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਲੜਕਿਆਂ ਦੀਆਂ ਟੀਮਾਂ ‘ਚ ਸੈਂਟਰ ਕਲੱਬ ਲੁਧਿਆਣਾ ਨੇ ਪਹਿਲਾ ਸਥਾਨ, ਖਾਲਸਾ ਸਕੂਲ ਕਲੱਬ ਨੇ ਦੂਸਰਾ ਸਥਾਨ ਤੇ ਜਵਾਹਰ ਨਗਰ ਕਲੱਬ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


