Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਜਦੋਂ ਲੜਕਿਆਂ ਨੇ ਪਰਿਣੀਤੀ ਦੀ ਸਕਰਟ ਨਾਲ ਕੀਤੀ ਛੇੜਛਾੜ…

By uscreative Published 2 min read

ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਮੁੰਬਈ ‘ਚ ‘ਵੁਮੈਨ ਸੈਲਫ ਡਿਫੈਂਸ ਗ੍ਰੈਜੂਏਸ਼ਨ ਡੇ’ ਇਵੈਟਂ ‘ਚ ਸ਼ਾਮਲ ਹੋਈ ਸੀ। ਇਸ ਮੌਕੇ ਉਹ ਸੈਲਫ ਡਿਫੈਂਸ ਬਾਰੇ ਜਾਣਕਾਰੀ ਦੇਣ ਆਈ ਸੀ। ਇਸ ਦੌਰਾਨ ਉਨ੍ਹਾਂ ਆਪਣੇ ਬੱਚਪਨ ਦੀਆਂ ਕਈ ਯਾਦਾਂ ਸ਼ੇਅਰ ਕੀਤੀਆਂ ਹਨ। ਪਰਿਣੀਤੀ ਨੇ ਕਿਹਾ, ”ਮੈਂ ਸਾਈਕਲ ‘ਤੇ ਸਕੂਲ ਜਾਂਦੀ ਸੀ ਕਿਉਂਕਿ ਸਾਡੇ ਕੋਲ ਕਾਰ ਖਰੀਦਣ ਲਈ ਪੈਸੇ ਨਹੀਂ ਹਨ। ਮੈਨੂੰ ਕੋਈ ਪਰੇਸ਼ਾਨ ਨਾ ਕਰੇ ਇਸ ਲਈ ਕੁਝ ਹੀ ਕਦਮ ਦੀ ਦੂਰੀ ‘ਤੇ ਮੇਰੇ ਪਾਪਾ ਸਾਈਕਲ ‘ਤੇ ਚਲਦੇ ਹਨ। ਉਸ ਸਮੇਂ ਲੜਕੇ ਅਕਸਰ ਮੈਨੂੰ ਪਰੇਸ਼ਾਨ ਕਰਦੇ ਸਨ। ਇੱਥੇ ਤਕ ਕਿ ਮੇਰੀ ਸਕਰਟ ਚੱਕਣ ਦੀ ਕੋਸ਼ਿਸ਼ ਵੀ ਕਰਦੇ ਸੀ।”

ਪਰਿਣੀਤੀ ਦਾ ਇਹ ਵੀ ਕਹਿਣਾ ਸੀ ਕਿ ਮੈਨੂੰ ਆਪਣੇ ਮਾਤਾ-ਪਿਤਾ ਨਾਲ ਇਸ ਗੱਲ ਤੋਂ ਨਫਰਤ ਹੋ ਗਈ ਸੀ ਕਿ ਉਹ ਸਾਈਕਲ ‘ਤੇ ਸਕੂਲ ਕਿਉਂ ਭੇਜਦੇ ਹਨ ਅਤੇ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਉਹ ਮੈਨੂੰ ਮਜਬੂਤ ਬਣਾਉਣਾ ਚਾਹੁੰਦੇ ਹਨ। ਇਸ ਇਵੈਂਟ ‘ਚ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਵੀ ਪਰਿਣੀਤੀ ਨਾਲ ਮੌਜੂਦ ਸਨ। ਪਰਿਣੀਤੀ ਨੇ ਅਕਸ਼ੈ ਦੀ ਤਾਰੀਫ ਕਰਦੇ ਹੋਏ ਕਿਹਾ, ”ਮੈਨੂੰ ਖੁਸ਼ੀ ਹੈ ਕਿ ਅਕਸ਼ੈ ਸਰ ਤੁਸੀਂ ਲੋਕਾਂ ਨੂੰ ਸੈਲਫ ਡਿਫੈਂਸ ਸਿਖਾਉਣ ਦਾ ਕੋਈ ਪੈਸਾ ਨਹੀਂ ਲੈ ਰਹੇ ਹੋ ਅਤੇ ਨਾ ਹੀ ਤੁਹਾਨੂੰ ਇਸ ਲਈ ਵਰਦੀ ਪਾਉਣ ਦੀ ਜਰੂਰਤ ਹੈ।”

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp