Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਜਾਣੋ ਵਰਲਡਵਾਈਡ ਕਮਾਈ ਦੇ ਮਾਮਲੇ ‘ਚ ‘ਦੰਗਲ’ ਤੇ ‘ਬਾਹੂਬਲੀ 2’ ‘ਚੋਂ ਕੌਣ ਮਾਰ ਰਿਹੈ ਬਾਜ਼ੀ?

By Admin Published 1 min read

ਚੀਨ ‘ਚ ਆਮਿਰ ਖਾਨ ਦੀ ਫਿਲਮ ‘ਦੰਗਲ’ ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ ਚੀਨ ‘ਚ 700 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਟਰੈਂਡ ਐਨਾਲਿਸਟ ਰਮੇਸ਼ ਬਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਰਮੇਸ਼ ਮੁਤਾਬਕ ਫਿਲਮ ਨੇ ਹੁਣ ਤਕ 731.36 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਨਾਲ ‘ਦੰਗਲ’ ਦੀ ਵਰਲਡਵਾਈਡ ਕਮਾਈ 1501.64 ਕਰੋੜ ਰੁਪਏ ਹੋ ਗਈ ਹੈ।

ਭਾਰਤੀ ਸਿਨੇਮਾ ‘ਚ 1500 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ ‘ਦੰਗਲ’ ਦੂਜੀ ਫਿਲਮ ਬਣ ਗਈ ਹੈ। ਦੱਸਣਯੋਗ ਹੈ ਕਿ ਹਾਲ ਹੀ ‘ਚ ਰਿਲੀਜ਼ ਹੋਈ ‘ਬਾਹੂਬਲੀ 2’ ਵਰਲਡਵਾਈਡ 1500 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਫਿਲਮ ਬਣੀ।

ਰਿਲੀਜ਼ ਦੇ ਸਿਰਫ 17 ਦਿਨਾਂ ‘ਚ ਹੀ ‘ਦੰਗਲ’ ਨੇ ਚੀਨ ‘ਚ ਧਾਕੜ ਕਮਾਈ ਕੀਤੀ ਹੈ ਤੇ ਇਸ ਤੋਂ ਲੱਗਦਾ ਹੈ ਕਿ ਆਮਿਰ ਦੀ ਇਹ ਫਿਲਮ ‘ਬਾਹੂਬਲੀ 2’ ਨੂੰ ਵਰਲਡਵਾਈਡ ਕਮਾਈ ਦੇ ਮਾਮਲੇ ‘ਚ ਪਿੱਛੇ ਛੱਡ ਸਕਦੀ ਹੈ। ਜਿਸ ਰਫਤਾਰ ਨਾਲ ‘ਦੰਗਲ’ ਚੀਨ ‘ਚ ਕਮਾਈ ਕਰ ਰਹੀ ਹੈ, ਜੇਕਰ ਇਹੀ ਰਫਤਾਰ ਬਣੀ ਰਹੀ ਤਾਂ ਵਰਲਡਵਾਈਡ ਕਮਾਈ ਦੇ ਮਾਮਲੇ ‘ਚ ‘ਬਾਹੂਬਲੀ 2’ ਪਿੱਛੇ ਰਹਿ ਜਾਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp