Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਜ਼ਿਆਦਾ ਨਜ਼ਰ ਆਉ ਤਾਂ ਅੱਕ ਜਾਂਦੇ ਨੇ ਲੋਕ: ਨਿਮਰਤ ਕੌਰ

By Admin Published 1 min read

ਦੋ ਹਿੰਦੀ ਫ਼ਿਲਮਾਂ ਦੀ ਰੀਲੀਜ਼ ਤੋਂ ਬਾਅਦ ਦੇਸ਼ ਦੇ ਘਰ ਘਰ ਵਿਚ ਅਪਣੀ ਪਛਾਣ ਬਣਾਉਣ ਵਾਲੀ ਨਿਮਰਤ ਕੌਰ ਦਾ ਕਹਿਣਾ ਹੈ ਕਿ ਸਫ਼ਲ ਹੋਣ ਤੋਂ ਬਾਅਦ ਉਨ੍ਹਾਂ ਕੋਲ ਕਈ ਆਫ਼ਰ ਨਵੇਂ ਆਏ ਪਰ ਉਨ੍ਹਾਂ ਨੇ ਉਸ ਤੋਂ ਪਰਹੇਜ ਕੀਤਾ ਕਿਉੁਂਕਿ ਜ਼ਿਆਦਾ ਨਜ਼ਰ ਆਉ ਤਾਂ ਲੋਕ ਅੱਕ ਜਾਂਦੇ ਹਨ। 35 ਸਾਲਾ ਅਦਾਕਾਰਾ ਨੇ ਥਿਏਟਰ ਅਤੇ ਸੰਗੀਤ ਵੀਡਿਉ ਤੋਂ ਅਪਣਾ ਕਰੀਅਰ ਸ਼ੁਰੂ ਕੀਤਾ ਪਰ ਰਿਤੇਸ਼ ਬੱਤਰਾ ਦੀ ‘ਦ ਲੰਚਬਾਕਸ’ ਵਿਚ ਇਰਫ਼ਾਨ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਹੁਤ ਨਾਮ ਖੱਟਿਆ।

ਸਾਲ 2016 ਵਿਚ ‘ਏਅਰਲਿਫ਼ਟ’ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੂੰ ਕਈ ਫ਼ਿਲਮਾਂ ਦੀ ਪੇ²ਸ਼ਕਸ਼ ਮਿਲੀ ਪਰ ਨਿਮਰਤ ਨੇ ਇਕ ਤੋਂ ਬਾਅਦ ਇਕ ਫ਼ਿਲਮਾਂ ਸਾਇਨ ਨਹੀਂ ਕੀਤੀਆਂ ਕਿਉਂਕਿ ਉੁਨ੍ਹਾਂ ਦਾ ਮੰਨਣਾ ਹੈ ਕਿ ਕਲਾਕਾਰ ਦੇ ਜ਼ਿਆਦਾ ਦਿਖਣ ਨਾਲ ਦਰਸ਼ਕ ਅੱਕ ਜਾਂਦੇ ਹਨ। ਨਿਮਰਤ ਨੇ ਕਿਹਾ,”ਜੇਕਰ ਕੋਈ ਲਗਾਤਾਰ ਫ਼ਿਲਮਾਂ ਸਾਈਨ ਕਰਦਾ ਜਾਵੇਗਾ ਤਾਂ ਉਹ ਜ਼ਿਆਦਾ ਦਿਖਣ ਲਗੇਗਾ ਅਤੇ ਲੋਕ ਤੁਹਾਨੂੰ ਵੇਖ ਕੇ ਬੋਰ ਹੋ ਜਾਣਗੇ ਅਤੇ ਮੁੜ ਤੁਹਾਨੂੰ ਕੰਮ ਨਹੀਂ ਮਿਲਦਾ ਹੈ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp