Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਜਥੇਦਾਰ ਸੰਗਤਾਂ ਨੂੰ ਤਲਬ ਕਰਦੇ ਅਤੇ ਖ਼ੁਦ ਹੁੰਦੇ ਰਹੇ ਬਾਦਲਾਂ ਦੇ ਤਲਬ…!

By Admin Published 4 min read

* ਜਸਪਾਲ ਸਿੰਘ ਹੇਰਾਂ

ਅਸੀਂ ਲੰਬੇ ਸਮੇਂ ਤੋਂ ਲਿਖਦੇ ਆ ਰਹੇ ਹਾਂ ਕਿ ਬਾਦਲਾਂ ਨੇ ਸਾਰੀਆਂ ਉੱਚ ਸਿੱਖ ਸੰਸਥਾਵਾਂ, ਜਿਹਨਾ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ, ਜੱਥੇਦਾਰਾਂ ਦੀ ਭਰੋਸੇ ਯੋਗਤਾ ਤੇ ਸਤਿਕਾਰ, ਸ਼੍ਰੋਮਣੀ ਕਮੇਟੀ ਦੀ ਅਜ਼ਾਦ ਹੋਂਦ, ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਅਕਾਲੀਪੁਣਾ, ਸਭ ਨੂੰ ਖੋਰਾ ਲਾ ਦਿੱਤਾ ਹੈ, ਜਿਸ ਕਾਰਨ ਅੱਜ ਸਿੱਖੀ ਵਿੱਚ ਵੱਡਾ ਨਿਘਾਰ ਆਇਆ ਹੈ ਤੇ ਦਿਨੋ ਦਿਨ ਇਹ ਵੱਧ ਰਿਹਾ ਹੈ। ਅੱਜ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਕੁੱਝ ਗੱਲਾਂ ਤੋਂ ਪਰਦਾ ਹਟਾਇਆ ਹੈ ਤਾਂ ਇਹ ਸੱਚ ਪੂਰੀ ਤਰਾਂ ਉਘੜ ਕੇ ਸਾਹਮਣੇ ਆ ਗਿਆ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਬਾਦਲ ਪਰਿਵਾਰ ਦੇ ਗੁਲਾਮ ਹਨ। ਗਿਆਨੀ ਗੁਰਮੁੱਖ ਸਿੰਘ ਨੇ ਮੰਨਿਆ ਹੈ ਕਿ ਸੌਦਾ ਸਾਧ ਦੇ ਮਾਮਲੇ ‘ਚ ਜਥੇਦਾਰਾਂ ਨੂੰ ਬਾਦਲ ਸਰਾਕਾਰੀ ਕੋਠੀ ‘ਚ ‘ਤਲਬ’ ਕੀਤਾ ਗਿਆ। ‘ਤਲਬ’ ਕਰਕੇ ਹੁਕਮ ਸੁਣਾਇਆ ਗਿਆ। ‘ਹੁਕਮ’ ਪ੍ਰਵਾਨ ਨਾਂਹ ਕਰਨ ਤੇ ਨਤੀਜਾ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਮੀਰੀ- ਪੀਰੀ ਦੇ ਸਿਧਾਂਤ ਨੂੰ ਖ਼ਤਮ ਕਰਕੇ, ਧਰਮ ਨੂੰ ਸਿਆਸਤ ਦੀ ਤਾਂਬਿਆ ਲਿਆ ਕੇ ਬਾਦਲਾਂ ਨੇ ਜਿਹੜਾ ਮਹਾਂਗੁਨਾਹ ਕੀਤਾ ਹੈ। ਉਸਨੇ ਕੌਮ ‘ਚ ਨਿਘਾਰ ਤੇ ਖੋਰੇ ‘ਚ ਤੇਜ਼ੀ ਲਿਆਂਦੀ ਹੈ। ਕਿਸੇ ਕੌਮ ਦੀ ਹੋਂਦ ਸਿਧਾਂਤਾਂ ਤੇ ਖੜੀ ਹੁੰਦੀ ਹੈ। ਬਾਦਲਾਂ ਨੇ ਉਹਨਾਂ ਸਾਰੇ ਸਿਧਾਤਾਂ ਜਿਹੜੇ ਸਿੱਖੀ ਦੇ ਬੁਨਿਆਦੀ ਸਿਧਾਂਤ ਹਨ, ਉਹਨਾਂ ਨੂੰ ਮਲੀਆਮੇਟ ਕਰਨ ਦਾ ਯਤਨ ਹੀ ਨਹੀਂ ਕੀਤਾ ਸਗੋਂ ਲੱਗਭਗ ਮਲੀਆਮੇਟ ਕਰ ਦਿੱਤਾ। ਸੌਦਾ ਸਾਧ ਦੇ ਵੋਟਾਂ ਮੰਗਣ ਜਾਣ ਵਾਲੇ ਉਮੀਦਵਾਰਾਂ ਦੀ ਪੇਸ਼ੀ ਸਮੇਂ ਵੀ ਬਾਦਲਾਂ ਦਾ ਖੌਫ਼ ਜੱਥੇਦਾਰਾਂ ਤੇ ਬਰਕਰਾਰ ਰਿਹਾ। ਉਨਾਂ ਦੇ ਇਕ ਸਾਥੀ ਵੱਲੋਂ ਪੁਰਾਤਨ ਰਵਾਇਤ, ਗੁਰੂ ਸਾਹਿਬ ਦੀ ਹਜ਼ੂਰੀ ‘ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੰਗਤਾਂ ਦੇ ਸਨਮੁੱਖ, ਪੇਸ਼ ਮਾਮਲੇ ਦੀ ਸੁਣਵਾਈ ਕਰਨ ਦੀ ਦੁਹਾਈ ਵੀ ਨਹੀਂ ਸੁਣੀ ਗਈ। ਪੁਆੜੇ ਦੀ ਜੜ, ਸੌਦਾ ਸਾਧ ਦੇ ਵੋਟਾਂ ਲਈ ਤਲਬ ਚੱਟਣ ਦੇ ਦੋਸ਼ੀ, ਬਾਦਲਾਂ ਨੂੰ ਦੋਸ਼ੀਆਂ ਦੀ ਕਤਾਰ ‘ਚ ਖੜਾ ਨਹੀਂ ਕੀਤਾ ਗਿਆ। ਹੁਣ ਜਦੋਂ ਇਹ ਭਿਆਨਕ ਕੌੜਾ ਸੱਚ, ਜੱਥੇਦਾਰ ਦੀ ਗ਼ੁਲਾਮੀ, ਕੌਮ ਦੇ ਸਨਮੁੱਖ ਆ ਚੁੱਕੀ ਹੈ ਤਾਂ ਅਸੀਂ ਸਮਝਦੇ ਹਾਂ ਕਿ ਸ੍ਰੀ ਅਕਾਲ ਤਖਤ ਦੀ ਅਜ਼ਾਦ ਪ੍ਰਭੂਸੱਤਾ ਦੀ ਕਾਇਮੀ, ਸਮੁੱਚੀ ਕੌਮ ਦਾ ਇਕੋ- ਇੱਕ ਨਿਸ਼ਾਨਾ ਬਣ ਜਾਣਾ ਚਾਹੀਦਾ ਹੈ। ਜਦੋਂ ਤੱਕ ਕੌਮ ਦੀ ਸਿਖ਼ਰਲੀ ਤਾਕਤ, ਹੀ ਤਾਕਤਵਰ ਨਹੀਂ ਬਣਦੀ, ਉਦੋਂ ਤੱਕ ਕੌਮ ਵਿੱਚ ਵਿਵਾਦਾਂ ਦਾ ਖ਼ਾਤਮਾ ਨਹੀਂ ਕੀਤਾ ਜਾ ਸਕਦਾ।

ਜਿਸ ਕੌਮ ਦੇ ਜਥੇਦਾਰ ਗ਼ੁਲਾਮ ਹਨ, ਉਸ ਕੌਮ ਦੀ ਅਜ਼ਾਦ ਹੋਂਦ ਕਿਵੇਂ ਬਰਕਰਾਰ ਰਹਿ ਸਕਦੀ ਹੈ? ਅੱਜ ਇਹ ਸਾਬਿਤ ਹੋ ਚੁੱਕਾ ਹੈ ਕਿ ਬਾਦਲ ਪਰਿਵਾਰ ਕੌਮ ਦੀਆਂ ਸਰਵਉੱਚ ਸੰਸਥਾਵਾਂ ਨੂੰ ਖੋਰਾ ਲਾਉਣ ਤੇ ਸਿੱਖੀ ਦੇ ਬੂਟੇ ਦੀਆਂ ਜੜਾਂ ਵੱਢਣ ਵਾਲਾ ਹੈ। ਇਸਲਈ ਇਸ ਪਰਿਵਾਰ ਨੂੰ ਸਦੀਵੀਂ ਰੂਪ ਵਿੱਚ ਕੌਮ ਤੋਂ ਮਨਫ਼ੀ ਕਰਨ ਲਈ ਸ਼੍ਰੀ ਅਕਾਲ ਤਖਤ ਦੀ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਸਭ ਤੋਂ ਜ਼ਰੂਰੀ ਹੈ। ਹੁਣ ਸਮਾਂ ਮੰਗ ਕਰਦਾ ਹੈ ਕਿ ਇੱਕ ਦੂਜੇ ਤੇ ਚਿੱਕੜ ਸੁੱਟਣ, ਦੂਸ਼ਣਬਾਜ਼ੀ ਕਰਨ ਦੀ ਥਾਂ ਪੰਥਕ ਦਾ ਇੱਕੋ- ਇੱਕ ਏਜੰਡਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਤੇ ਅਗਵਾਈ ਅਤੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰਤਾ, ਨੂੰ ਬਣਾ ਲਈਏ ਤੇ ਇਸ ਏਜੰਡੇ ਦੀ ਪ੍ਰਾਪਤੀ ਲਈ ਇੱਕ ਜੁੱਟ ਤੇ ਇਕ ਸੁਰ ਹੋ ਕੇ ਅੱਗੇ ਵਧੀਏ। ਅਸੀਂ ਚਾਹਾਂਗੇ ਬਾਦਲ ਪਿਓ-ਪੁੱਤਰ ਦੇ ਸਾਹਮਣੇ, ਹੱਥਜੋੜ ਮਜ਼ਬੂਰ ਹੋਏੇ, ਖੜੇ ਜਥੇਦਾਰਾਂ ਦੀ ਤਸਵੀਰ ਆਵੇ ਅਤੇ ਅਜਿਹੀ ਜ਼ਲਾਲਤ ਦਾ ਕੌਮ ਨੂੰ ਭੱਵਿਖ ਕਦੇ ਵੀ ਸਾਹਮਣਾ ਨਾ ਕਰਨਾ ਪਵੇ, ਅਜਿਹਾ ਪ੍ਰਣ ਹਰ ਸਿੱਖ ਕਰੇ। ਆਏ ਦਿਨ ਚੜਦੇ ਸੂਰਜ ਪੈਦਾ ਹੁੰਦੇ ਵਿਵਾਦ, ਭਗਵਾਂ ਬਿਗ੍ਰੇਡ ਵੱਲੋਂ 2070 ਤੱਕ ਸਿੱਖ ਤੇ ਸਿੱਖੀ ਦੇ ਖ਼ਾਤਮੇ ਦੀ ਚੁਣੌਤੀ, ਸਿੱਖੀ ਤੇ ਬਾਦਲ ਪਰਿਵਾਰ ਦੇ ਗ਼ਲਬੇ ਦੇ ਖ਼ਾਤਮੇ ਦੀ ਚੁਣੌਤੀ ਲਈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਤੋਂ ਇਲਾਵਾ ਕੋਈ ਹੋਰ ਬ੍ਰਹਮ ਆਸਤਰ ਦੁਨੀਆ ਵਿੱਚ ਨਹੀਂ ਹੈ। ਇਸ ਨੂੰ ਜਿਨਾਂ ਜਲਦੀ ਸਮਝ ਲਈਏ, ਉਹਨਾਂ ਚੰਗਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp