ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਸਵ. ਜਗਜੀਤ ਸਿੰਘ ਭੰਡਾਰੀ ਯਾਦ ‘ਚ ਐਤਵਾਰ 29 ਅਕਤੂਬਰ ਨੂੰ 43ਵਾਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾਵੇਗਾ। ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਦੱਸਿਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਦੀਪਇੰਦਰ ਭੰਡਾਰੀ ਦੇ ਸਵਰਗੀ ਪਿਤਾ ਜਗਜੀਤ ਸਿੰਘ ਭੰਡਾਰੀ ਦੀ ਯਾਦ ‘ਚ ਡੀਏਵੀ ਕਾਲਜ ਵਿਖੇ ਲਗਾਏ ਜਾਣ ਵਾਲੇ ਕੈਂਪ ‘ਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੇ ਅੱਖਾਂ ਦੇ ਮਾਹਰ ਡਾ. ਰੁਪਿੰਦਰ ਕੌਰ ਦੀ ਟੀਮ ਵੱਲੋਂ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਐੱਸਆਰ ਕਲੇਰ ਤੇ ਭਾਗ ਸਿੰਘ ਮੱਲ੍ਹਾ ‘ਚ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਐਡ. ਮਹਿੰਦਰ ਸਿੰਘ ਸਿਧਵਾਂ ਤੇ ਦੀਪਇੰਦਰ ਸਿੰਘ ਭੰਡਾਰੀ ਵੱਲੋਂ ਸਾਂਝੇ ਤੌਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕੈਂਪ ‘ਚ ਅੱਖਾਂ ਦੇ ਪਰਦੇ ਦੇ ਮਾਹਰ ਡਾਕਟਰ ਰੁਪਿੰਦਰ ਕੌਰ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਨੂੰ ਇਲਾਕੇ ਦੀਆਂ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ।