Skip to content
Saturday, October 10, 2026 13°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਚੀਨੀ ਮੀਡੀਆ ਦਾ ਕੁਪ੍ਰਚਾਰ: 1962 ਵਰਗੇ ਹੀ ਨੇ ਹਾਲਾਤ, ਨਹਿਰੂ ਵਾਲੀ ਗ਼ਲਤੀ ਕਰ ਰਹੇ ਨੇ ਮੋਦੀ!

By Admin Published 2 min read
ਕਿਹਾ, 1962 ‘ਚ ਭਾਰਤ ਨੇ ਅੰਤਰ ਰਾਸ਼ਟਰੀ ਮਾਹੌਲ ਦਾ ਫ਼ਾਇਦਾ ਚੁਕਣ ਦੀ ਕੀਤੀ ਸੀ ਕੋਸ਼ਿਸ਼

ਬੀਜਿੰਗ : ਭਾਰਤ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚ ਪੰਜ ਸੂਤਰੀ ਸਹਿਮਤੀ ਹੋਣ ਤੋਂ ਬਾਅਦ ਵੀ ਚੀਨ ਦਾ ਅਧਿਕਾਰਤ ਪ੍ਰਚਾਰਕ ਮੀਡੀਆ ਭਾਰਤ ਨੂੰ ਧਮਕਾਉਣ ਅਤੇ ਮਨੋਵਿਗਿਆਨਿਕ ਦਬਾਅ ਬਣਾਉਣ ਵਿਚ ਜੁਟਿਆ ਹੋਇਆ ਹੈ। ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨੀ ਵਿਸ਼ਲੇਸ਼ਕ ਝਾਂਗ ਸ਼ੇਂਗ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਭਾਰਤ ਪੰਡਿਤ ਜਵਾਹਰ ਲਾਲ ਨਹਿਰੂ ਦੀ ਗ਼ਲਤੀ ਨੂੰ ਦੁਹਰਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤ ਦਾ ਵਰਤਮਾਨ ਪ੍ਰਸ਼ਾਸਨ ਸਰਹੱਦ ‘ਤੇ ਹਮਲਾਵਰ ਰਵਈਆ ਦਿਖਾ ਰਿਹਾ ਹੈ।

India-Chinaਝਾਂਗ ਨੇ ਕਿਹਾ ਕਿ ਵਰਤਮਾਨ ਸਥਿਤੀ ਸਾਲ 1962 ਦੀ ਤਰ੍ਹਾਂ ਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਅਪਣੇ ਹਿੱਤਾਂ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਨਾਲ ਚੀਨ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 1962 ਵਿਚ ਚੀਨ ਸੱਭ ਤੋਂ ਅਲੱਗ-ਥਲੱਗ ਸੀ। ਉਸ ਸਮੇਂ ਚੀਨ ਅਮਰੀਕਾ ਨਾਲ ਮੁਕਾਬਲਾ ਕਰ ਰਿਹਾ ਸੀ ਅਤੇ ਉਹ ਰੂਸ ਨਾਲੋਂ ਵੀ ਵਖਰੇ ਰਾਹ ‘ਤੇ ਚੱਲ ਰਿਹਾ ਸੀ ਜਦਕਿ ਭਾਰਤ ਉਸ ਸਮੇਂ ਗੁੱਟ ਨਿਰਪੇਖ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ। ਚੀਨੀ ਵਿਸ਼ਲੇਸ਼ਕ ਨੇ ਦੋਸ਼ ਲਗਾਇਆ ਕਿ ਸਾਲ 1962 ਵਿਚ ਭਾਰਤ ਨੇ ਅੰਤਰਰਾਸ਼ਟਰੀ ਮਾਹੌਲ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਆਗੂ ਵਜੋਂ ਖ਼ਿਤਾਬ ਨੂੰ ਵੀ ਗਵਾ ਦਿਤਾ।ਝਾਂਗ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵੀ ਨਹਿਰੂ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਚੀਨ-ਅਮਰੀਕਾ ਤਣਾਅ ਦਾ ਫ਼ਾਇਦਾ ਚੁਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਰੱਖਿਆ ਮੰਤਰੀ ਅਤੀ ਆਤਮਵਿਸ਼ਵਾਸ ਦਿਖਾ ਰਹੇ ਹਨ। ਉਥੇ ਇਕ ਹੋਰ ਚੀਨੀ ਵਿਸ਼ਲੇਸ਼ਕ ਕਿਆਂਗ ਫੇਂਗ ਨੇ ਕਿਹਾ ਕਿ ਜੈਸ਼ੰਕਰ ਅਤੇ ਵਾਂਗ ਯੀ ਨਾਲ ਮੁਲਾਕਾਤ ਦੇ ਬਾਅਦ ਹੁਣ ਇਹ ਦੇਖਣਾ ਹੈ ਕਿ ਭਾਰਤ ਕਿਵੇ ਪੰਜ ਸੂਤਰੀ ਸਹਿਮਤੀ ਨੂੰ ਲਾਗੂ ਕਰਦਾ ਹੈ।ਕਿਆਂਗ ਨੇ ਦਾਅਵਾ ਕੀਤਾ ਕਿ ਚੀਨ ਭਾਰਤ ਨੂੰ ਅਪਣਾ ਦੁਸ਼ਮਣ ਨਹੀਂ ਮੰਨਦਾ ਹੈ ਅਤੇ ਉਸ ਦੇ ਇਸ ਰਵਈਏ ਵਿਚ ਤਬਦੀਲੀ ਨਹੀਂ ਆਈ ਹੈ। ਇਸ ਦੇ ਇਲਾਵਾ ਚੀਨ ਭਾਰਤ ਦੇ ਨਾਲ ਸਬੰਧਾਂ ਨੂੰ ਸਥਿਰ ਬਣਾਉਣ ਲਈ ਵਿਹਾਰਕ ਸਹਿਯੋਗ ਦਾ ਚਾਹਵਾਨ ਹੈ। ਚੀਨ ਭਾਰਤ ਦੇ ਨਾਲ ਸ਼ਾਂਤੀ ਦੇ ਨਾਲ ਸਰਹੱਦ ‘ਤੇ ਵਿਵਾਦਾਂ ਨੂੰ ਹੱਲ ਕਰਨਾ ਚਾਹੁੰਦਾ ਹੈ ਪਰ ਅਪਣੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp