Ad-Time-For-Vacation.png

ਅਮਰੀਕਾ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ : ਚੀਨੀ ਫ਼ੌਜ

ਬੀਜਿੰਗ, 14 ਸਤੰਬਰ : ਚੀਨ ਦੇ ਰਖਿਆ ਮੰਤਰਾਲੇ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਅਤੇ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ ਦਸਿਆ ਹੈ। ਚੀਨ ਦੀ ਇਹ ਟਿੱਪਣੀ ਉਸ ਦੀ ਫ਼ੌਜੀ ਲਾਲਸਾ ਨੂੰ ਲੈ ਕੇ ਆਈ ਅਮਰੀਕੀ ਰਿਪੋਰਟ ਦੇ ਜਵਾਬ ਵਿਚ ਆਈ ਹੈ। ਚੀਨੀ ਫ਼ੌਜ ਘਟਨਾਕ੍ਰਮ ਅਤੇ ਟੀਚਿਆਂ ‘ਤੇ ਅਮਰੀਕੀ ਰਖਿਆ ਮੰਤਰਾਲੇ ਵਲੋਂ ਅਮਰੀਕੀ ਕਾਂਗਰਸ ਨੂੰ ਸਾਲਾਨਾ ਤੌਰ ‘ਤੇ ਦਿਤੀ ਜਾਣ ਵਾਲੀ ਰਿਪੋਰਟ ਦੋ ਸਤੰਬਰ ਨੂੰ ਜਾਰੀ ਕੀਤੀ ਗਈ ਸੀ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਫ਼ੌਜ ਦੇ ਟੀਚਿਆਂ ਨਾਲ ਅਮਰੀਕਾ ਦੇ ਰਾਸ਼ਟਰੀ ਹਿਤਾਂ ਅਤੇ ਅੰਤਰਰਾਸ਼ਟਰੀ ਨਿਯਮਾਂ ‘ਤੇ ਆਧਾਰਤ ਵਿਵਸਥਾ ਦੀ ਸੁਰੱਖਿਆ ਲਈ ਗੰਭੀਰ ਪ੍ਰਭਾਵ ਹੋਣਗੇ। ਰਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਯਾਨ ਨੇ ਐਤਵਾਰ ਨੂੰ ਕਿਹਾ ਕਿ ਇਹ ਰਿਪੋਰਟ ਚੀਨ ਦੇ ਟੀਚਿਆਂ, ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਚੀਨ ਦੇ 1.4 ਅਰਬ ਲੋਕਾਂ ਵਿਚਾਲੇ ਸਬੰਧਾਂ ਨੂੰ ਤੋੜਦੀ-ਮਰੋੜਦੀ ਹੈ। ਉਨ੍ਹਾਂ ਕਿਹਾ,”ਬੀਤੇ ਕਈ ਸਾਲਾਂ ਵਿਚ ਅਜਿਹੇ ਸਬੂਤ ਆਏ ਹਨ ਜੋ ਦਿਖਾਉਂਦੇ ਹਨ ਕਿ ਖੇਤਰੀ ਸ਼ਾਂਤੀ ਭੜਕਾਉਣ ਵਾਲਾ, ਅੰਤਰਰਾਸ਼ਟਰੀ ਵਿਵਸਥਾ ਨੂੰ ਤੋੜਨ ਵਾਲਾ ਅਤੇ ਵਿਸ਼ਵ ਸ਼ਾਂਤੀ ਨੂੰ ਬਰਬਾਦ ਕਰਨ ਵਾਲਾ ਅਮਰੀਕਾ ਹੈ।” ਬੁਲਾਰੇ ਨੇ ਕਿਹਾ ਕਿ ਬੀਤੇ ਦੋ ਦਹਾਕਿਆਂ ਵਿਚ ਇਰਾਕ, ਸੀਰੀਆ, ਲੀਬੀਆ ਅਤੇ ਹੋਰ ਦੇਸ਼ਾਂ ਵਿਚ ਅਮਰੀਕਾ ਦੀ ਕਾਰਵਾਈ ਕਾਰਨ ਅੱਠ ਲੱਖ ਲੋਕਾਂ ਦੀ ਮੌਤ ਹੋਈ ਹੈ ਅਤੇ ਲੱਖਾਂ ਲੋਕ ਉਜੜ ਗਏ ਹਨ।ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,”ਅਪਣੇ ਆਪ ਨੂੰ ਦੇਖਣ ਦੀ ਬਜਾਏ, ਅਮਰੀਕਾ ਨੇ ਇਕ ਰਿਪੋਰਟ ਜਾਰੀ ਕੀਤੀ ਜੋ ਚੀਨ ਦੇ ਆਮ ਰਖਿਆ ਅਤੇ ਫ਼ੌਜੀ ਢਾਂਚੇ ‘ਤੇ ਝੂਠੀ ਟਿੱਪਣੀ ਕਰਦੀ ਹੈ।”

ਕਯਾਨ ਨੇ ਬਿਆਨ ਵਿਚ ਕਿਹਾ,”ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਚੀਨ ਦੇ ਰਖਿਆ ਅਤੇ ਫ਼ੌਜੀ ਢਾਂਚੇ ਨੂੰ ਨਿਰਪੱਖਤਾ ਅਤੇ ਤਰਕਸੰਗਤ ਢੰਗ ਨਾਲ ਦੇਖੇ ਅਤੇ ਝੂਠੀ ਰਿਪੋਰਟ ਜਾਰੀ ਕਰਨ ਤੋਂ ਬਚੇ ਤੇ ਦੁਵੱਲੇ ਫ਼ੌਜੀ ਸਬੰਧਾਂ ਦੇ ਵਿਕਾਸ ਦੀ ਸੁਰੱਖਿਆ ਲਈ ਠੋਸ ਕਦਮ ਚੁਕੇ।” (ਪੀਟੀਆਈ)

Share:

Facebook
Twitter
Pinterest
LinkedIn
matrimonail-ads
On Key

Related Posts

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ ਬਰਾਮਦ ਇੱਥੋਂ ਦੇ ਹੁਰਾਵਲੀ ਇਲਾਕੇ ਵਿਚ ਐਤਵਾਰ ਨੂੰ ਬਿਲਡਰ ਜਤਿੰਦਰ ਝਾਅ ਜੀਤੂ, ਉਸ ਦੀ ਪਤਨੀ ਪਿ੍ਰੰਸੀਪਲ ਤ੍ਰਿਵੇਣੀ ਤੇ ਪੁੱਤਰ ਅਚਲ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਤਿੰਨਾਂ ਨੇ ਫਾਹਾ ਲਿਆ ਹੋਇਆ ਸੀ। National3 hours ago

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ ਯਾਦਵ ਤੋਂ ਪੁੱਛਗਿੱਛ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ … National3 hours ago

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.